ਲੋਹੀਆਂ ਖਾਸ, (ਰਾਜੀਵ ਕੁਮਾਰ ਬੱਬੂ) : “ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਹਿਯੋਗ ਸੇਵਾ ਸੁਸਾਇਟੀ ਬੰਗਾ” ਦੇ ਮੈਂਬਰ 100 ਕੁਇੰਟਲ ਪਸ਼ੂਆਂ ਦਾ ਅਚਾਰ ਲੈ ਕੇ ਇੰਦਰਾਂ ਦਾਣਾ ਮੰਡੀ ਲੋਹੀਆਂ ਵਿੱਚ ਪਹੁੰਚੇ ਜਿੱਥੇ ਕਿ “ਗੁਰੂ ਨਾਨਕ ਮੋਦੀਖਾਨਾ ਪਰਿਵਾਰ” ਦੇ ਮੈਂਬਰਾਂ ਵੱਲੋਂ ਪਿਛਲੇ 22 ਦਿਨਾਂ ਤੋਂ ਮਿੱਟੀ ਦੇ ਬੋਰੇ ਭਰਨ ਦੀ ਸੇਵਾ ਲਗਾਤਾਰ ਜਾਰੀ ਹੈ। ਇਹ ਅਚਾਰ ਛੋਟੇ ਪੱਧਰ ਦੇ ਪਸ਼ੂ ਪਾਲਕਾਂ ‘ਚ ਤਕਸੀਮ ਕਰਦਿਆਂ “ਸ਼੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਬੰਗਾ” ਦੇ ਆਗੂ ਵਕੀਲ ਅਮਰੀਕ ਸਿੰਘ ਅੱਬਲ ਡਾ: ਹਰਦਵਿੰਦਰ ਸਿੰਘ, ਮਾ: ਕੁਲਦੀਪ ਸਿੰਘ, ਸੁਰਿੰਦਰਪਾਲ ਸਿੰਘ ਚੱਕ ਕਲਾਲ ਅਤੇ ਸਾਥੀਆਂ ਨੇਂ ਕਿਹਾ ਕਿ ਹੜਾਂ ਦੀ ਇਹ ਮੁਸੀਬਤ ਛੋਟੇ ਪਸ਼ੂ ਪਾਲਕਾਂ ਲਈ ਵਧੇਰੇ ਮਾਰੂ ਸਾਬਿਤ ਹੋ ਰਹੀ ਹੈ, ਧਨਾਢ ਕਿਸਾਨਾਂ ਨੂੰ ਚੱਲ ਰਹੀਆਂ ਸੇਵਾਵਾਂ ਵਿੱਚੋਂ ਲਾਭ ਲੈਣ ਦੀ ਬਜਾਏ ਛੋਟੇ ਪਸ਼ੂ ਪਾਲਕਾਂ ਦੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਹੈ।ਸਧਾਰਨ ਪਸ਼ੂ ਪਾਲਕਾਂ ਲਈ ਸੁਸਾਇਟੀ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਵਾਸਤੇ ਉਨ੍ਹਾਂ ਦਾ ਧੰਨਵਾਦ ਕਰਨ ਵਾਲਿਆਂ ਵਿੱਚ ਸਤਿੰਦਰ ਸਿੰਘ ਖ਼ਾਲਸਾ ਅਮਰਜੀਤ ਸਿੰਘ ਅਹੂਜਾ, ਦਲਬੀਰ ਸਿੰਘ ਕੰਗ, ਦਵਿੰਦਰ ਸਿੰਘ ਬਿੱਲਾ ਸਾਹਿਬਜੋਤ ਸਿੰਘ ਕੰਗ, ਈਸ਼ਵਰ ਸਿੰਘ ਕੰਗ, ਹਰਨੂਰਪ੍ਰੀਤ ਸਿੰਘ ਲੇਹਲ, ਤਲਵਿੰਦਰ ਸਿੰਘ ਕੰਗ ਅਤੇ ਅਜੀਤ ਸਿੰਘ ਸਿੰਧੜਾਂ ਮੌਜੂਦ ਸਨ।
