*ਜੌਹਰ-ਏ-ਸ਼ਮਸ਼ੀਰ ਸਮਾਗਮ ਦੀ ਸ੍ਰੀ ਅੰਮ੍ਰਿਤਸਰ ਵਿਖੇ ਧੂਮ ਮਚਾਈ ,ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਸਮਾਗਮ,ਖਾਲਸਾ ਨੇ ਗਤਕਾ ਖੇਡ ਦੇ ਮਾਹਿਰਾਂ ਨੂੰ ਸਨਮਾਨਿਤ ਕੀਤਾ*

Uncategorized
Spread the love

ਅੰਮ੍ਰਿਤਸਰ(ਜਸਪਾਲ ਕੈਂਥ)-ਸ੍ਰੀ ਅੰਮ੍ਰਿਤਸਰ ਸਾਹਿਬ – ਬੀਤੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਏ ਭਾਈ ਮਨਜੀਤ ਸਿੰਘ ਗਤਕਾ ਮਾਸਟਰ ਵਲੋਂ ਕਰਵਾਏ “ਜੌਹਰ-ਏ-ਸ਼ਮਸ਼ੀਰ” ਸਮਾਗਮ ਨੇ ਸਿੱਖ ਸਭਿਆਚਾਰ ਅਤੇ ਗਤਕਾ ਸ਼ਸ਼ਤਰ ਵਿਦਿਆ ਦੀ ਖੇਡ ਦੀ ਰੌਣਕ ਨੂੰ ਵਧਾਇਆ। ਇਸ ਸਮਾਗਮ ਵਿੱਚ 201 ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜੋ ਕਿ ਇੱਕ ਵੱਡੀ ਗਿਣਤੀ ਸੀ।

ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਸੀ। ਇਸ ਮੌਕੇ ਬੰਬਈ ਵਿਖੇ ਜਾਗ੍ਰਤੀ ਯਾਤਰਾ ਦੌਰਾਨ ਸਿੰਘ ਸਾਹਿਬਾਨ, ਨਿਹੰਗ ਸਿੰਘ ਮੁੱਖੀਆਂ।ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ,ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਆਪਣੇ ਜਥੇ ਸਮੇਤ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। 

 ਭਾਈ ਪ੍ਰਿਤਪਾਲ ਸਿੰਘ ਜੀ ਜਲੰਧਰ ਵਾਲਿਆਂ ਨੇ ਮਿਹਨਤ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ‘ਤੇ ਆਧਾਰਿਤ 500 ਸਵਾਲ-ਜਵਾਬ ਤਿਆਰ ਕੀਤੇ, ਜੋ ਸੰਗਤਾਂ ਨੂੰ ਪੁੱਛੇ ਗਏ। ਸਹੀ ਜਵਾਬ ਦੇਣ ਵਾਲਿਆਂ ਨੂੰ ਸ਼ਸਤਰ ਇਨਾਮ ਵਜੋਂ ਦਿੱਤੇ ਗਏ।

ਗਤਕਾ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਮਾਸਟਰ ਗੁਰਚਰਨ ਸਿੰਘ ਜੀ ਦਿੱਲੀ ਅਤੇ ਮਾਸਟਰ ਜਗਤ ਸਿੰਘ ਜੀ ਪਟਿਆਲਾ ਨੂੰ “ਸ੍ਰੋਮਣੀ ਗਤਕਾ ਰਤਨ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਭਾਈ ਮਨਵਿੰਦਰ ਸਿੰਘ ਜੀ ਸ੍ਰੀ ਅੰਮ੍ਰਿਤਸਰ, ਬੀਬਾ ਗੁਰਵਿੰਦਰ ਕੌਰ ਜੀ ਸੁਲਤਾਨਪੁਰ ਲੋਧੀ, ਭਾਈ ਇੰਦਰਪਾਲ ਸਿੰਘ ਜੀ ਅੰਬਾਲਾ, ਭਾਈ ਗੁਰਚਰਨ ਸਿੰਘ ਜੀ ਬੰਗਲੌਰ ਅਤੇ ਭਾਈ ਭੁਪਿੰਦਰ ਸਿੰਘ ਜੀ ਪਾਉਂਟਾ ਸਾਹਿਬ ਨੂੰ “ਗਤਕਾ ਰਤਨ ਐਵਾਰਡ” ਨਾਲ ਨਿਵਾਜਿਆ ਗਿਆ।

ਗਤਕਾ ਖੇਤਰ ਦੀ ਪੁਰਾਤਨ ਮਰਿਯਾਦਾ ਅਨੁਸਾਰ, ਭਾਈ ਜਤਿੰਦਰ ਸਿੰਘ ਜੀ ਜੈਪੁਰ, ਭਾਈ ਦਲਵਿੰਦਰ ਸਿੰਘ ਜੀ ਇੰਗਲੈਂਡ, ਭਾਈ ਹਰਪ੍ਰੀਤ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ ਅਤੇ ਭਾਈ ਸੁਖਦੇਵ ਸਿੰਘ ਜੀਸ੍ਰੀ ਅੰਮ੍ਰਿਤਸਰ ਨੂੰ ਗਤਕਾ ਅਖਾੜੇ ਲਾਉਣ ਦੀ ਸੇਵਾ ਲਈ ਦਸਤਾਰਾਂ ਸਜਾ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਵਿੱਚ ਜੱਥੇਦਾਰ ਪਰਮਿੰਦਰਪਾਲ ਸਿੰਘ ਜੀ ਖਾਲਸਾ, ਮੁਖ ਜਥੇਦਾਰ, ਸਿੱਖ ਸੇਵਕ ਸੋਸਾਇਟੀ (ਇੰਟਰਨੈਸ਼ਨਲ) ਜਲੰਧਰ ਅਤੇ ਉਨ੍ਹਾਂ ਦੀ ਟੀਮ ਨੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਪੂਰਨ ਸਹਿਯੋਗ ਦਿੱਤਾ। ਖਾਲਸਾ ਨੇ ਜੌਹਰ-ਏ-ਸ਼ਮਸ਼ੀਰ ਸਮਾਗਮ ਦੀ ਤਾਰੀਫ ਕਰਦਿਆਂ ਕਿਹਾ ਕਿ “ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਇੱਕ ਸ਼ਾਨਦਾਰ ਪਹਿਲਕਦਮੀ ਹੈ, ਜਿਸ ਨੇ ਸਿੱਖ ਵਿਰਸੇ ਅਤੇ ਗਤਕਾ ਖੇਡ ਦੀ ਸਾਂਭ-ਸੰਭਾਲ ਨੂੰ ਮਜ਼ਬੂਤ ਕੀਤਾ।ਸ਼ਸਤਰ ਵਿਦਿਆ ਸਿੱਖ ਧਰਮ ਦੀ ਇੱਕ ਅਨਿੱਖੜਵੀਂ ਦੇਣ ਹੈ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਖਾਲਸਾ ਪੰਥ ਵਿੱਚ ਪ੍ਰਫੁੱਲਤ ਹੋਈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਦਿੱਤਾ, ਜੋ ਨਾ ਸਿਰਫ਼ ਸਵੈ-ਰੱਖਿਆ ਅਤੇ ਨਿਆਂ ਲਈ ਸੰਘਰਸ਼ ਦਾ ਪ੍ਰਤੀਕ ਹੈ, ਸਗੋਂ ਇੱਕ ਸਿੱਖ ਦੀ ਅਧਿਆਤਮਕ ਅਤੇ ਸਰੀਰਕ ਸ਼ਕਤੀ ਦਾ ਪ੍ਰਗਟਾਵਾ ਵੀ ਹੈ। ਉਨ੍ਹਾਂ ਕਿਹਾ ਕਿ ਸ਼ਸਤਰ ਵਿਦਿਆ, ਖਾਸ ਕਰਕੇ ਗਤਕਾ, ਸਿੱਖਾਂ ਨੂੰ ਅਨੁਸ਼ਾਸਨ, ਸਾਹਸ ਅਤੇ ਸੰਜਮ ਦੀ ਸਿਖਲਾਈ ਦਿੰਦੀ ਹੈ, ਜੋ ਗੁਰਮਤਿ ਦੇ ਸਿਧਾਂਤਾਂ ਨਾਲ ਜੁੜੀ ਹੋਈ ਹੈ।

ਜੌਹਰ-ਏ-ਸ਼ਮਸ਼ੀਰ ਵਰਗੇ ਸਮਾਗਮ ਸਿੱਖ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਦੇ ਹਨ ਅਤੇ ਸ਼ਸਤਰ ਵਿਦਿਆ ਦੀ ਮਹੱਤਤਾ ਨੂੰ ਪ੍ਰਚਾਰਦੇ ਹਨ। ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਗੁਰੂ ਸਾਹਿਬ ਦੀ ਦੇਣ ਹੈ, ਜਿਸ ਵਿੱਚ ਸ਼ਸਤਰ ਦੀ ਵਰਤੋਂ ਸਿਰਫ਼ ਜ਼ੁਲਮ ਦੇ ਵਿਰੁੱਧ ਅਤੇ ਧਰਮ ਦੀ ਰਾਖੀ ਲਈ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਖਾਲਸਾ ਨੇ ਕਿਹਾ ਕਿ ਅਜਿਹੇ ਸਮਾਗਮ ਸਿੱਖੀ ਦੇ ਸੰਤ-ਸਿਪਾਹੀ ਰੂਪ ਨੂੰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕਰਦੇ ਹਨ।201 ਪ੍ਰਤੀਯੋਗੀਆਂ ਦੀ ਸ਼ਮੂਲੀਅਤ ਅਤੇ ਸੰਗਤਾਂ ਦਾ ਜੋਸ਼ ਵੇਖ ਕੇ ਮਨ ਅਨੰਦਿਤ ਹੋਇਆ। ਉਨ੍ਹਾਂ ਕਿਹਾ ਸਿੱਖ ਸੇਵਕ ਸੋਸਾਇਟੀ ਅਜਿਹੇ ਉੱਦਮਾਂ ਦਾ ਹਮੇਸ਼ਾ ਸਹਿਯੋਗ ਕਰੇਗੀ।” 

 ਇਸ ਮੌਕੈ ਸਰਦਾਰ ਹਰਮਿੰਦਰ ਸਿੰਘ ਜੀ ਚਾਹਲ ਲੁਧਿਆਣਾ, ਭਾਈ ਜਗਜੀਤ ਸਿੰਘ ਜੀ ਕੈਨੇਡਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਇੰਗਲੈਂਡ ਸਮੇਤ ਕਈ ਸ਼ਖਸੀਅਤਾਂ ਨੇ ਆਰਥਿਕ ਸਹਾਇਤਾ ਪ੍ਰਦਾਨ ਕੀਤੀ।

ਬਾਬਾ ਪ੍ਰੀਤਮ ਸਿੰਘ ਜੀ ਗੁਰੂ ਕਾ ਤਾਲ, ਆਗਰਾ ਵੱਲੋਂ ਭਾਈ ਜੋਗਾ ਸਿੰਘ ਜੀ ਨੂੰ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਤੋਪਾਂ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੇ ਸਿੱਖ ਵਿਰਸੇ ਅਤੇ ਗਤਕਾ ਖੇਡ ਦੀ ਸਾਂਭ-ਸੰਭਾਲ ਦੀ ਮਿਸਾਲ ਕਾਇਮ ਕੀਤੀ। ਇਸ ਮੌਕੇ ਸੰਦੀਪ ਸਿੰਘ ਚਾਵਲਾ,ਹਰਿਭਜਨ ਸਿੰਘ ਬਲ ਗੁਰਪ੍ਰੀਤ ਸਿੰਘ ਰਾਜੂ ਕਮਲਜੀਤ ਸਿੰਘ ਜਮਸ਼ੇਰ ਹਾਜਰ ਸਨ

Leave a Reply

Your email address will not be published. Required fields are marked *