ਜਲੰਧਰ (ਜਸਪਾਲ ਕੈਂਥ)-ਨੈਸ਼ਨਲ ਹਾਈਵੇ ਤੇ ਸਥਿਤ ਹੋਟਲ ਮੈਰੀਟਨ ਵਿੱਚ ਬੀਤੀ ਰਾਤ ਹੋਏ ਵਿਵਾਦ ਮਾਮਲੇ ਵਿੱਚ ਹੋਟਲ ਦੇ ਐਮਡੀ ਡਾਕਟਰ ਪਰਮਜੀਤ ਸਿੰਘ ਮਰਵਾਹਾ ਦਾ ਬਿਆਨ ਸਾਹਮਣੇ ਆਇਆ ਹੈ ।ਉਹਨਾਂ ਕਿਹਾ ਕਿ ਹੋਟਲ ਦੇ ਕਮਰੇ ਵਿੱਚ ਹੋਏ ਵਿਵਾਦ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ , ਸਾਡੇ ਹੋਟਲ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਹੋਟਲ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜੇ ਜਾਣਗੇ।
ਡਾਕਟਰ ਪਰਮਜੀਤ ਸਿੰਘ ਮਰਵਾਹਾ ਨੇ ਦੱਸਿਆ ਕਿ ਬੀਤੀ ਰਾਤ ਕੁਝ ਵਿਅਕਤੀਆਂ ਨੇ ਸਾਡੇ ਹੋਟਲ ਵਿੱਚ ਆਏ ਉਨ੍ਹਾਂ ਨੇ ਦੋ ਕਮਰੇ ਬੁੱਕ ਕਰਵਾਏ। ਦੋਵੇਂ ਹੀ ਕਮਰੇ ਅਲੱਗ ਅਲੱਗ ਫਲੋਰ ਤੇ ਬੁੱਕ ਹੋਏ। ਉਹਨਾਂ ਕਿਹਾ ਕਿ ਇਸੇ ਦੌਰਾਨ ਬੀਤੀ ਰਾਤ ਹੀ ਲੜਕਿਆਂ ਦਾ ਉਸ ਕਮਰੇ ਵਿੱਚ ਮੌਜੂਦ ਲੜਕੀ ਨਾਲ ਝਗੜਾ ਹੋ ਗਿਆ ਤੇ ਮਾਮਲਾ ਪੁਲਿਸ ਤੱਕ ਜਾ ਪੁੱਜਾ। ਡਾਕਟਰ ਪਰਮਜੀਤ ਸਿੰਘ ਮਰਵਾਹਾ ਨੇ ਦੱਸਿਆ ਕਿ ਅਸੀਂ ਹੋਟਲ ਦਾ ਕਮਰਾ ਬੁੱਕ ਕਰਵਾਉਣ ਵੇਲੇ ਸਾਰੇ ਹੀ ਵਿਅਕਤੀਆਂ ਦੇ ਆਈਡੀ ਪ੍ਰੂਫ ਲਏ ਸਨ ਅਤੇ ਕਾਨੂੰਨੀ ਤੌਰ ਤੇ ਪੂਰੀ ਕਾਰਵਾਈ ਕੀਤੀ ਗਈ ਸੀ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਮਰੇ ਵਿੱਚ ਆਪਸ ਵਿੱਚ ਲੜਾਈ ਕਰ ਲੈਂਦਾ ਹੈ ਤਾਂ ਹੋਟਲ ਦੀ ਇਸ ਵਿੱਚ ਕੋਈ ਵੀ ਜਿੰਮੇਵਾਰੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਲੜਾਈ ਲੜਕਿਆਂ ਅਤੇ ਲੜਕੀ ਵਿੱਚ ਦੱਸੀ ਜਾ ਰਹੀ ਹੈ , ਜਿਸ ਨਾਲ ਹੋਟਲ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ।
ਡਾਕਟਰ ਪਰਮਜੀਤ ਸਿੰਘ ਮਰਵਾਹਾ ਨੇ ਅੱਗੇ ਕਿਹਾ ਕਿ ਕੁਝ ਵਿਅਕਤੀ ਸਾਡੇ ਹੋਟਲ ਨੂੰ ਇਸ ਕਰਕੇ ਬਦਨਾਮ ਕਰਨਾ ਚਾਹੁੰਦੇ ਹਨ ਕਿਉਂਕਿ ਸਾਡਾ ਹੋਟਲ ਤੇਜ਼ੀ ਨਾਲ ਗਰੋ ਕਰ ਰਿਹਾ ਹੈ ।ਉਕਤ ਵਿਅਕਤੀਆ ਤੋਂ ਹੋਟਲ ਦੀ ਤਰੱਕੀ ਬਰਦਾਸ਼ਤ ਨਹੀਂ ਹੋ ਰਹੀ ।ਉਹਨਾਂ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਹੋਟਲ ਨੂੰ ਬਦਨਾਮ ਕਰਨ ਲਈ ਗਲਤ ਖਬਰਾਂ ਲਗਾਈਆਂ ਹਨ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਨੋਟਿਸ ਭੇਜੇ ਜਾਣਗੇ।





