*ਏ ਆਈ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਵਾਲੇ ਤਰੁਨਦੀਪ ਸਿੰਘ ਆਨੰਦ ਨੂੰ ਸਨਮਾਨਿਤ ਕਰੇ ਅਕਾਲ ਤਖਤ ,ਸ੍ਰੋਮਣੀ ਕਮੇਟੀ ,ਦਿਲੀ ਗੁਰਦੁਆਰਾ ਕਮੇਟੀ -ਖਾਲਸਾ*

पंजाब
Spread the love

ਜਲੰਧਰ (ਜਸਪਾਲ ਕੈਂਥ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖ ਜਥੇਦਾਰ ਪਰਮਿੰਦਰ ਪਾਲ ਸਿੰਘ ਨੇ ਭਾਰਤ ਵਿਚ ਪਹਿਲੀ ਏਆਈ ਯੂਨੀਵਰਸਿਟੀ ਸਥਾਪਤ ਕਰਨ ਵਾਲੇ ਪੰਜਾਬੀ ਪਰਿਵਾਰ ਨਾਲ ਸਬੰਧਿਤ ਪਹਿਲੇ ਗੁਰਸਿੱਖ ਨੌਜਵਾਨ ਤਰੁਨਦੀਪ ਸਿੰਘ ਆਨੰਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਸਿੱਖ ਭਾਰਤ ਦੀ ਪਹਿਲੀ ਏਆਈ ਯੂਨੀਵਰਸਿਟੀ ਦਾ ਸੰਸਥਾਪਕ ਤੇ ਚਾਂਸਲਰ ਹੈ। ਮੁੰਬਈ ਦੇ ਨੇੜੇ ਕਰਜਤ ਵਿੱਚ ਸਥਿਤ ਇਹ ਯੂਨੀਵਰਸਿਟੀ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆਂ ਲਈ ਇੱਕ ਨਵੀਂ ਮਿਸਾਲ ਬਣ ਰਹੀ ਹੈ। ਉਹਨਾਂ ਕਿਹਾ ਕਿ ਇਸ ਦੀ ਸਥਾਪਨਾ ਪਿੱਛੇ ਤਰੁਨ ਅਨੰਦ ਦੀ ਮਿਹਨਤ, ਸੋਚ ਤੇ ਦੂਰਅੰਦੇਸ਼ੀ ਹੈ। ਜਥੇਦਾਰ ਖਾਲਸਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ, ਸ੍ਰੋਮਣੀ ਕਮੇਟੀ, ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਤਰੁਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਜਾਵੇ। ਸ੍ਰੋਮਣੀ ਕਮੇਟੀ ਸਿੱਖ ਧਰਮ ਤੇ ਦਰਬਾਰ ਸਾਹਿਬ ਉੱਤੇ ਏਆਈ ਹਮਲਿਆਂ ਦਾ ਮੁਕਾਬਲਾ ਕਰਨ ਲਈ ਇਸ ਤੋਂ ਸੇਧ ਲਵੇ।

ਜਥੇਦਾਰ ਖਾਲਸਾ ਨੇ ਕਿਹਾ ਕਿ ਤਰੁਨਦੀਪ ਇੱਕ ਅਜਿਹੇ ਨੌਜਵਾਨ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਦੁਨੀਆਂ ਦੇ ਵੱਡੇ ਵੱਡੇ ਸੰਸਥਾਨਾਂ ਵਿੱਚ ਨਾਂਅ ਕਮਾਇਆ। ਸਿਰਫ਼ 17 ਸਾਲ ਦੀ ਉਮਰ ਵਿੱਚ ਉਹ ਐਚਐਸਬੀਸੀ ਬੈਂਕ ਵਿੱਚ ਇੰਟਰਨ ਵਜੋਂ ਸ਼ੁਰੂ ਹੋਏ। ਉਸ ਤੋਂ ਬਾਅਦ ਉਨ੍ਹਾਂ ਨੇ ਥੌਮਸਨ ਰਾਇਟਰਜ਼ ਵਿੱਚ ਦੱਖਣ ਏਸ਼ੀਆ ਦਾ ਸਭ ਤੋਂ ਨੌਜਵਾਨ ਮੈਨੇਜਿੰਗ ਡਾਇਰੈਕਟਰ ਬਣ ਕੇ ਇਤਿਹਾਸ ਰਚਿਆ। ਉਹ ਗਲੋਬਲ ਹੈੱਡ ਆਫ਼ ਟ੍ਰੈਜ਼ਰੀ ਵੀ ਰਹੇ, ਜਿੱਥੇ ਉਨ੍ਹਾਂ ਨੇ 136 ਦੇਸ਼ਾਂ ਵਿੱਚ 2 ਅਰਬ ਡਾਲਰ ਦਾ ਕਾਰੋਬਾਰ ਚਲਾਇਆ। ਲੰਡਨ, ਨਿਊਯਾਰਕ ਤੇ ਹਾਂਗਕਾਂਗ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਗਲੋਬਲ ਇਨੋਵੇਸ਼ਨ ਐਂਡ ਵੈਂਚਰ ਬੋਰਡ ਤੇ ਵੀ ਸੇਵਾ ਨਿਭਾਈ।ਉਨ੍ਹਾਂ ਨੇ ਐਸਪੀਜੇਆਈਐਮਆਰ ਤੋਂ ਐਮਬੀਏ ਕੀਤਾ ਤੇ ਮਿਸ਼ੀਗਨ ਬੀ-ਸਕੂਲ, ਟੱਕ ਬੀ-ਸਕੂਲ ਤੇ ਆਈਈ ਬੀ-ਸਕੂਲ ਤੋਂ ਐਗਜ਼ੀਕਿਊਟਿਵ ਸਿੱਖਿਆ ਹਾਸਲ ਕੀਤੀ। ਪਰ ਸਭ ਤੋਂ ਵੱਡੀ ਗੱਲ – ਉਹ ਇੱਕ ਗੁਰਸਿੱਖ ਹਨ, ਜਿਨ੍ਹਾਂ ਨੇ ਆਪਣੀ ਸਿੱਖੀ ਰਹਿਤ ਮਰਿਆਦਾ ਉਪਰ ਹਮੇਸਾ ਪਹਿਰਾ ਦਿਤਾ ਤੇ ਆਪਣੇ ਵਿਵੇਕ ਨਾਲ ਪੂਰੇ ਭਾਰਤ ਵਿਚ ਸਿਖੀ ਦਾ ਨਾਮ ਚਮਕਾਇਆ।ਖਾਲਸਾ ਨੇ ਦਸਿਆ ਕਿ ਸਾਲ 2012 ਵਿੱਚ ਉਹਨਾਂ ਨੇ ਕਾਰਪੋਰੇਟ ਜੀਵਨ ਛੱਡ ਕੇ ਇੱਕ ਨਵਾਂ ਸੁਪਨਾ ਦੇਖਿਆ – ਭਾਰਤ ਦੀ ਪਹਿਲੀ ਗ੍ਰੀਨ ਬੀ-ਸਕੂਲ। ਉਸ ਸਮੇਂ ਸਿਰਫ਼ 9 ਵਿਦਿਆਰਥੀਆਂ ਨਾਲ ਸ਼ੁਰੂ ਹੋਈ ਯੂਨੀਵਰਸਲ ਬਿਜ਼ਨਸ ਸਕੂਲ (ਯੂਬੀਐਸ) ਅੱਜ 600 ਤੋਂ ਵੱਧ ਵਿਦਿਆਰਥੀਆਂ ਵਾਲੀ ਸੰਸਥਾ ਬਣ ਚੁੱਕੀ ਹੈ। ਪਰ ਤਰੁਨ ਇੱਥੇ ਨਹੀਂ ਰੁਕੇ। ਉਨ੍ਹਾਂ ਨੇ ਯੂਨੀਵਰਸਲ ਏਆਈ ਯੂਨੀਵਰਸਿਟੀ ਦੀ ਸਥਾਪਨਾ ਕੀਤੀ, ਜੋ ਭਾਰਤ ਦੀ ਪਹਿਲੀ ਏਆਈ ਯੂਨੀਵਰਸਿਟੀ ਹੈ।ਇਹ ਯੂਨੀਵਰਸਿਟੀ ਇੰਜੀਨੀਅਰਿੰਗ, ਮੈਨੇਜਮੈਂਟ, ਸਾਇਕੋਲੋਜੀ, ਡਿਜ਼ਾਈਨ ਤੇ ਮਿਊਜ਼ਿਕ ਵਿੱਚ ਕੋਰਸ ਚਲਾਉਂਦੀ ਹੈ। ਇਸ ਦੀ ਵਿਸ਼ੇਸ਼ਤਾ ਹੈ ਅਨੁਭਵੀ ਸਿੱਖਿਆ (Experiential Learning), ਸਥਿਰਤਾ (Sustainability) ਤੇ ਤਕਨਾਲੋਜੀ-ਆਧਾਰਿਤ ਸਿੱਖਿਆ।ਉਹਨਾਂ ਕਿਹਾ ਕਿ ਏਆਈ ਵਿੱਚ ਭਾਰਤ ਨੂੰ ਅਮਰੀਕਾ-ਚੀਨ ਨਾਲ ਮੁਕਾਬਲਾ ਕਰਨ ਲਈ ਟੈਲੈਂਟ ਚਾਹੀਦਾ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਇਹ ਯੂਨੀਵਰਸਿਟੀ ਉਹ ਟੈਲੈਂਟ ਦੇਵੇਗੀ।

Leave a Reply

Your email address will not be published. Required fields are marked *