*ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ,ਯੂਰਪ ਐਂਡ ਅਬਰੌਡ ਦੀ ਚੋਣ ਹੋਈ*

देश पंजाब
Spread the love

ਯੂ ਕੇ (ਜਸਪਾਲ ਕੈਂਥ)-ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ,ਯੂਰਪ ਐਂਡ ਅਬਰੌਡ ਦੀ ਚੋਣ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬੈਡ ਫੋਰਡ ਵਿਖੇ ਸ੍ਰੀ ਆਤਮਾ ਰਾਮ ਢੰਡਾ (ਸਾਊਥਹਾਲ)ਦੀ ਚੇਅਰਮੈਨੀ ਅਧੀਨ ਬਣੇ ਚੋਣ ਬੋਰਡ ਵਲੋਂ ਕਰਵਾਈ ਗਈ ਜਿਸ ਵਿੱਚ ਸ੍ਰੀ ਰਾਮ ਕਿਸ਼ਨ ਮਹਿਮੀ ਐਮ ਬੀ ਈ(ਡਾਰਲੈਸਟਨ)ਜੀ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ ।ਸ੍ਰੀ ਮਹਿਮੀ ਤੋਂ ਇਲਾਵਾ ਸਭਾ ਦੇ ਹੋਰ ਅਹੁਦੇਦਾਰ ਵੀ ਚੁਣੇ ਗਏ ਜਿਨ੍ਹਾਂ ਵਿੱਚ ਸ੍ਰੀ ਰੇਸ਼ਮ ਦਾਸ ਬੰਗੜ(ਸਟੂਟਕੈਂਟ)ਅਤੇ ਸ੍ਰੀ ਸਿੰਗਾਰਾ ਰਾਮ (ਵੁਲਵਰਹੈਂਪਟ)ਸੀਨੀਅਰ ਮੀਤ ਪ੍ਰਧਾਨ,ਸ੍ਰੀ ਐਮ ਐਸ ਜੱਸੀ (ਨਿਊਹਾਮ)ਮੀਤ ਪ੍ਰਧਾਨ ਚੁਣੇ ਗਏ ।ਇਕ ਮੀਤ ਪਧਾਨ ਦੀ ਪੋਸਟ ਯੂਰਪ ਵਾਸਤੇ ਰਾਖਵੀਂ ਰੱਖੀ ਗਈ ਜਿਨ੍ਹਾਂ ਨੇ ਚੋਣ ਲਈ ਸਹਿਮਤੀ ਪੱਤਰ ਭੇਜਿਆ ਪਰ ਕਿਸੇ ਕਾਰਨਾਂ ਕਰਕੇ ਹਾਜਰ ਨਹੀਂ ਆਏ ।ਸ੍ਰੀ ਜਸਵੀਰ ਕੁਮਾਰ (ਲੀਐਸਟਰ)ਜਨਰਲ ਸਕੱਤਰ ਚੁਣੇ ਗਏ ।ਸ੍ਰੀ ਵਰਿੰਦਰ ਕੁਮਾਰ (ਬੈਡ ਫੋਰਡ) ਅਸਿਸਟੈਂਟ ਜਨਰਲ ਸਕੱਤਰ ਬਣੇ ਅਤੇ ਇਕ ਪੋਸਟ ਅਸਿਸਟੈਂਟ ਜਨਰਲ ਸਕੱਤਰ ਦੀ ਯੂਰਪ ਵਾਸਤੇ ਰਾਖਵੀਂ ਰੱਖੀ ਗਈ ।ਆਫਿਸ ਸਕੱਤਰ ਦੀ ਪੋਸਟ ਬਰਮਿੰਘਮ ਦੀ ਸਭਾ ਵਾਸਤੇ ਰੱਖੀ ਗਈ ।ਖਜਾਨਚੀ ਸ੍ਰੀ ਜਗਰੂਪ ਸਾਂਪਲੇ(ਵੁਲਵਰਹੈਂਪਟ) ਬਣੇ।ਸਟੇਜ ਸਕੱਤਰ ਸ੍ਰੀ ਮੋਹਣ ਲਾਲ(ਸਾਊਥਾਲ)ਚੁਣੇ ਗਏ ।ਸੋਸ਼ਲ ਵੈਲਫੇਅਰ ਐਂਡ ਐਜੂਕੇਸ਼ਨ ਸਕੱਤਰ ਸ੍ਰੀ ਗਿਆਨ ਚੰਦ ਦੀਵਾਲੀ ਅਤੇ ਸ੍ਰੀ ਆਰ ਕੇ ਬਾਘਾ ਨੂੰ ਬਣਾਇਆ ਗਿਆ ।ਚੋਣ ਬੋਰਡ ਵਲੋਂ ਇਹ ਸਾਰੀ ਪ੍ਰਕਿਰਿਆ ਸਰਵ-ਸੰਮਤੀ ਨਾਲ ਨੇਪਰੇ ਚਾੜੀ ਗਈ ।ਚੋਣ ਪ੍ਰਕਿਰਿਆ ਪੂਰੀ ਹੋਣ ਉਪ੍ਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅੰਦਰ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਸਭਾ ਦਾ ਕੰਮ ਇਮਾਨਦਾਰੀ ਅਤੇ ਨਿਸ਼ਠਾ ਅਤੇ ਸਭਾ ਦੇ ਵਿਧਾਨ ਅਨੁਸਾਰ ਕਰਨ ਦੀ ਸਹੁੰ ਚੁਕਾਈ ਗਈ ।ਅੰਤ ਵਿੱਚ ਸਭਾ ਦੇ ਪਹਿਲੇ ਪ੍ਰਧਾਨ ਸਰੀ ਦਿਲਾਵਰ ਰਾਮ ਬਾਘਾ ਗਰੇਵਜੈਂਟ ਕੈਂਟ ਅਤੇ ਸ੍ਰੀ ਜਸਵਿੰਦਰ ਰਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਬੈਡ ਫੋਰਡ ਵਲੋਂ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਆਪਣੇ ਮਿਸ਼ਨ ਲਈ ਹੋਰ ਨਿੱਠ ਕੇ ਕੰਮ ਕਰੇਗੀ । ਨਵੇਂ ਚੁਣੇ ਗਏ ਪਰਧਾਨ ਸ੍ਰੀ ਆਰ ਕੇ ਮਹਿਮੀ ਵਲੋਂ ਸਾਰੇ ਹਾਜਰ ਮੈਂਬਰਾਂ ਅਤੇ ਸਭਾਵਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗ ਦੀ ਕਾਮਨਾ ਕੀਤੀ ।ਇਸ ਚੋਣ ਵਿੱਚ ਪੂਰੇ ਇੰਗਲੈਂਡ ਦੀਆਂ 10 ਗੁਰੂ ਘਰਾਂ ਦੀਆਂ ਸਭਾਵਾਂ ਦੇ ਨੁਮਾਇੰਦੇ ਹਜਾਰ ਹੋਏ ਅਤੇ ਤਿੰਨ ਸਭਾਵਾਂ ਨੇ ਆਪਣੇ ਲਿਖਤੀ ਸਹਿਮਤੀ ਪੱਤਰ ਭੇਜੇ।

Leave a Reply

Your email address will not be published. Required fields are marked *