*ਰਾਜਨੀਤਿਕ ਫਾਇਦੇ ਵਾਸਤੇ, ਮੌਕੇ ਮੁਤਾਬਿਕ ਗਿਰਗਿਟ ਵਾਂਗ ਰੰਗ ਬਦਲਣਾ ਭਗਵੰਤ ਮਾਨ ਦੀ ਆਦਤ – ਸ਼੍ਰੋਮਣੀ ਅਕਾਲੀ ਦਲ ਯੂਰਪ*

देश पंजाब
Spread the love

ਜਲੰਧਰ, (ਜਸਪਾਲ ਕੈਂਥ ) :- ਮਸਲਾ ਸਤਲੁਜ ਮੂਵੀ ਦਾ ਹੋਵੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੋਵੇ ਜਾਂ ਫਿਰ ਪੰਜਾਬ ਦੇ ਵੋਟਰਾਂ ਨਾਲ ਕੀਤੇ ਵਾਅਦਿਆਂ ਦਾ ਹੋਵੇ, ਆਦਿ ਉੱਪਰ ਰਾਜਨੀਤਿਕ ਫਾਇਦੇ ਵਾਸਤੇ ਆਏ ਦਿਨ ਬਿਆਨ ਬਦਲਣੇ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਆਦਤ ਬਣ ਚੁੱਕੀ ਹੈ, ਜਿਸਨੂੰ ਪੰਜਾਬ ਦੀ ਜਨਤਾ ਅਤੇ ਵਿਰੋਧੀ ਰਾਜਨੀਤਕ ਪਾਰਟੀਆਂ ਭਲੀ ਭਾਂਤ ਸਮਝਣ ਲੱਗ ਪਈਆਂ ਹਨ।

ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ, ਜਲੰਧਰ ਉੱਤਰੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਅਕਾਲੀ ਆਗੂ ਬਲਵਿੰਦਰ ਸਿੰਘ ਉਰਫ ਬਿੱਲਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ (ਜਸਵੰਤ ਸਿੰਘ ਖਾਲੜਾ ਦੀ ਮੌਤ ਦੇ ਜਿੰਮੇਵਾਰ, ਡੀ.ਐਸ.ਪੀ ਜਸਪਾਲ ਸਿੰਘ ਨੂੰ ਜੇਲ ਚੋਂ ਜਮਾਨਤ ਤੇ ਰਿਹਾਈ ਕਰਵਾਉਣੀ ) ਆਪਣੇ ਵਲੋਂ ਕੀਤੀ ਇਸ ਬਜਰ ਗਲਤੀ ਨੂੰ ਛਿਪਾਉਣ ਵਾਸਤੇ ਬੀਬੀ ਖਾਲੜਾ ਕੋਲੋਂ ਅਕਾਲੀਆਂ ਵਿਰੁੱਧ ਜਬਰਦਸਤੀ ਬਿਆਨ ਜਾਰੀ ਕਰਵਾਉਣਾ ਪੱਕਾ ਸਬੂਤ ਹੈ, ਜਦਕਿ ਸੁਖਬੀਰ ਸਿੰਘ ਬਾਦਲ ਨੇ ਚਿੱਠੀ ਰਾਹੀਂ ਅਪੀਲ ਕੀਤੀ ਸੀ ਕਿ ਫਿਲਮ ਨੂੰ ਬਿਨਾਂ ਕਿਸੇ ਕੱਟ ਵੱਢ ਦੇ ਦਿਖਾਇਆ ਜਾਵੇ।

ਦੂਸਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋਂ ਆਨਾ ਕਾਨੀ ਕਰਨਾ ਅਤੇ ਸੁਆਲ ਜੁਆਬ ਕਰਨੇ, ਜਦਕਿ ਇਸਦੇ ਉਲਟ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਵਲੋਂ ਮਿਲੀ ਧਾਰਮਿਕ ਸਜ਼ਾ ਨੂੰ ਇੱਕ ਨਿਮਾਣੇ ਸਿੱਖ ਦੀ ਤਰਾਂ ਨਿਭਾਇਆ ਸੀ। ਉਸ ਵਕਤ ਦੇ ਜਥੇਦਾਰਾਂ ਸਾਹਮਣੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਲੋਂ ਜਾਣੇ ਅਣਜਾਣੇ ‘ਚ ਕੀਤੇ ਗਏ ਗੁਨਾਹਾਂ ਨੂੰ ਸਿਰ ਮੱਥੇ ਕਬੂਲਿਆ ਸੀ, ਜਦਕਿ ਇਸਦੇ ਉਲਟ ਆਪ ਪਾਰਟੀ ਦੇ ਕਈ ਵਿਧਾਇਕਾਂ ਸਮੇਤ ਭਗਵੰਤ ਮਾਨ ਆਏ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਬਾਰੇ ਅਨਾਪ ਛਨਾਪ ਬਿਆਨ ਦੇਈ ਜਾ ਰਹੇ ਹਨ, ਜਿਸਤੇ ਰੋਕ ਲਗਾਉਣ ਦੀ ਅਸੀਂ ਮੰਗ ਕਰਦੇ ਹਾਂ।              

ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੀ ਵੀ ਅਸੀ ਭਰਭੂਰ ਨਿਖੇਧੀ ਕਰਦੇ ਹਾਂ ਕਿਉਂਕਿ ਇਹ ਸਰਕਾਰ ਲੁੱਟਾਂ ਖੋਹਾਂ, ਡਕੈਤੀਆਂ, ਫਿਰੌਤੀਆਂ ਅਤੇ ਕਤਲੋਗਾਰਤ ਦੀਆਂ ਹੋ ਰਹੀਆਂ ਆਮ ਘਟਨਾਵਾਂ ਤੇ ਰੋਕ ਥਾਮ ਲਗਾਉਣ ‘ਚ ਅਸਮਰੱਥ ਸਿੱਧ ਹੋ ਚੁੱਕੀ ਹੈ। ਨਸ਼ਿਆਂ ਕਾਰਨ ਨੌਜੁਆਨ ਜਿੰਦਗੀਆਂ ਗੁਆ ਰਹੇ ਹਨ, ਜਦਕਿ ਮੁੱਖਮੰਤਰੀ ਭਗਵੰਤ ਮਾਨ ਜੀ ਚੁਟਕਲੇ ਸੁਣਾ ਸੁਣਾ ਕੇ ਆਪਣੇ ਆਪ ਨੂੰ ਬਗਲਾ ਭਗਤ ਅਤੇ ਵਿਰੋਧੀਆਂ ਨੂੰ ਦੋਸ਼ੀ ਠਹਿਰਾਉਣ ਦੇ ਆਦੀ ਬਣ ਚੁੱਕੇ ਹਨ। ਸਾਢੇ ਚਾਰ ਸਾਲ ਦੀ ਸਤ੍ਹਾ ਭੋਗਣ ਉਪਰੰਤ, ਸਰਕਾਰੀ ਖਜਾਨੇ ‘ਚੋਂ ਮਹਿਲਾਵਾਂ ਨੂੰ ਹਜਾਰ ਹਜਾਰ ਰੁਪਏ ਦੇਣਾ, ਵੋਟਰਾਂ ਨੂੰ ਦੁਬਾਰਾ ਆਪਣੇ ਵੱਲ ਖਿੱਚਣ ਦੀ ਲਾਲਸਾ ਹੀ ਕਿਹਾ ਜਾ ਸਕਦਾ ਹੈ। ਵੈਸੇ ਵੀ ਹੁਣ ਪੰਜਾਬ ਦੇ ਵੋਟਰ ਦੁਬਾਰਾ ਇਨਾਂ ਦੇ ਝਾਂਸਿਆਂ ਵਿੱਚ ਆਉਣ ਵਾਲੇ ਨਹੀਂ।

Leave a Reply

Your email address will not be published. Required fields are marked *