ਲੋਹੀਆਂ ਖ਼ਾਸ 24 ਜੂਨ (ਰਾਜੀਵ ਕੁਮਾਰ ਬੱਬੂ)-ਅਮਨਦੀਪ ਕੌਰ ਪੁੱਤਰੀ ਸਵਰਗੀਏ ਦਿਲਬਾਗ ਸਿੰਘ ਵਾਸੀ ਪਿੰਡ ਮੁਰਾਦਪੁਰ ਬੇਟ ਜਿਲ੍ਹਾ ਕਪੂਰਥਲਾ ਵੱਲੋ ਆਪਣੇ ਸਹੁਰੇ ਪਰਿਵਾਰ ਚੋ ਪਤੀ ਵਰਿੰਦਰ ਸਿੰਘ ਸੋਹਰਾ ਹਰਜਿੰਦਰ ਸਿੰਘ ਤੇ ਨਨਾਣ ਮਨਦੀਪ ਕੌਰ ਵਾਸੀ ਮੁਹੱਲਾ ਮੋਰੀ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਵਿਆਹ ਨੂੰ ਤਿੰਨ ਕੁ ਮਹੀਨੇ ਹੋਏ ਹਨ ਤੇ ਸਹੁਰੇ ਪਰਿਵਾਰ ਚੋ ਪਤੀ, ਸਹੁਰਾ ਤੇ ਨਨਾਣ ਵੱਲੋ ਦਾਜ ਦੇ ਮਿਹਣੇ ਮਾਰਦੇ ਹਨ ਕਿ ਜੋ ਦਾਜ ਦਿੱਤਾ ਸੀ ਉਹ ਸਾਡੀ ਹੈਸੀਅਤ ਮੁਤਾਬਕ ਘੱਟ ਲਿਆਦਾ ਗਿਆ ਹੈ ਜਿਸ ਕਾਰਨ ਮੈਨੂੰ (ਅਮਨਪ੍ਰੀਤ ਕੌਰ) ਘਰ ਚੋ ਬਾਹਰ ਕੱਢ ਦਿੱਤਾ ਗਿਆ ਹੈ ਜਿਸ ਉਹ ਘਰ ਦੇ ਬਾਹਰ ਗੇਟ ਅੱਗੇ ਬੈਠੀ ਪ੍ਰਸ਼ਾਸਨ ਪਾਸੋਂ ਲਿਖਤੀ ਰੂਪ ਵਿੱਚ ਇਨਸਾਫ਼ ਦੀ ਮੰਗ ਕਰ ਰਹੀ ਹੈ ਤੇ ਦਾਜ ਮੰਗਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਦੀ ਹੈ।





