ਸਿੰਘ ਨੇ ਇੱਕ ਹੋਰ ਕੀਤਾ ਕਮਾਲ-248 ਸੀਟਾਂ ਵਾਲੇ ਜਹਾਜ਼ ਵਿਚ ਇਕੱਲਿਆਂ ਹੀ ਅੰਮ੍ਰਿਤਸਰ ਤੋਂ ਦੁਬਈ ਤੱਕ ਦਾ ਕੀਤਾ ਸਫ਼ਰ

देश
Spread the love

ਅੰਮ੍ਰਿਤਸਰ (ਦਾ ਮਿਰਰ ਪੰਜਾਬ): ਲੋੜਵੰਦਾਂ ਦੇ ਮਸੀਹਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ (Dr. SP Singh Oberoi) ਨੇ 248 ਸੀਟਾਂ ਵਾਲੇ ਜਹਾਜ਼ ਵਿਚ ਇਕੱਲਿਆਂ ਹੀ ਅੰਮ੍ਰਿਤਸਰ ਤੋਂ ਦੁਬਈ (Flight from Amritsar to Dubai) ਤੱਕ ਦਾ ਸਫ਼ਰ ਕੀਤਾ ਹੈ।

ਦੁਬਈ ਵਿਚ ਕਾਰੋਬਾਰ ਕਰਨ ਵਾਲੇ ਡਾ. ਓਬਰਾਏ ਨੇ ਅਪਣੇ ਸਫਰ ਦੀ ਯਾਦ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਦਰਅਸਲ ਐਸਪੀ ਸਿੰਘ ਓਬਰਾਏ ਕੋਲ ਯੂਏਈ ਦਾ 10 ਸਾਲ ਦਾ ਗੋਲਡਨ ਵੀਜ਼ਾ (Golden visa UAE) ਹੈ।ਉਹਨਾਂ ਨੇ ਬੁੱਧਵਾਰ ਨੂੰ ਏਅਰ ਇੰਡੀਆ ਦੀ ਫਲਾਈਟ (Air India Flight ) ਵਿਚ ਅੰਮ੍ਰਿਤਸਰ ਤੋਂ ਦੁਬਈ ਲਈ ਉਡਾਣ ਭਰੀ ਸੀ। ਫਲਾਈਟ ਕਰੂ ਤੋਂ ਇਲਾਵਾ ਉਹ ਜਹਾਜ਼ ਵਿਚ ਇਕਲੌਤੇ ਯਾਤਰੀ ਸਨ। ਡਾ. ਓਬਰਾਏ ਨੇ 740 ਡੀਰੀਹਮਸ (ਦੁਬਈ ਦੀ ਕਰੰਸੀ) ਜੋ ਕਿ ਭਾਰਤੀ ਰੁਪਏ 14800 ਦੇ ਕੇ ਇਹ ਯਾਤਰਾ ਕੀਤੀ ਹੈ। ਡਾ. ਓਬਰਾਏ ਨੇ ਇਸ ਯਾਦਗਾਰ ਯਾਤਰਾ ਲਈ ਸੰਯੁਕਤ ਅਰਬ ਅਮੀਰਾਤ ਤੇ ਭਾਰਤ ਸਰਤਾਰ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *