*ਅਕਾਲੀ-ਬਸਪਾ ਗਠਜੋੜ ਦੌਰਾਨ ਬਸਪਾ ਨੂੰ ਮਿਲੀਆਂ 20 ਸੀਟਾਂ ਉਤੇ ਕੋਈ ਫੇਰ ਬਦਲ ਨਹੀਂ ਹੋਵੇਗਾ-ਮਾਇਆਵਤੀ*

देश
Spread the love

ਲਖਨਊ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਲਖਨਊ ਵਿਖੇ, ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨਾਲ ਅੱਜ ਆਪਣੀ ਪ੍ਰਧਾਨਗੀ ਦੇ ਪਿਛਲੇ ਦੋ ਸਾਲਾਂ ਵਿਚ 12ਵੀ ਮੀਟਿੰਗ ਹੋਈ ਜੋਕਿ ਸਭ ਤੋਂ ਲੰਬੀ ਮੀਟਿੰਗ ਸੀ, ਲਗਭਗ ਤਿੰਨ ਘੰਟੇ ਚੱਲੀ। ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੂੰ ਪੰਜਾਬ ਦੇ ਹਰ ਮੁੱਦੇ ਉਪਰ ਅਤੇ ਹਰੇਕ ਲੀਡਰ ਸਬੰਧੀ ਬੜੀ ਬਾਰੀਕੀ ਨਾਲ ਜਾਣਕਾਰੀ ਸੀ, ਜੋਕਿ ਹੈਰਾਨੀਜਨਕ ਸੀ ਅਤੇ ਸਮਝ ਤੋਂ ਬਾਹਰ ਸੀ ਕਿ ਪਾਰਟੀ ਦੀ ਅੰਦਰੂਨੀ ਸੀਆਈਡੀ ਇੰਨੀ ਮਜ਼ਬੂਤ ਹੈ।

*ਜਰੂਰੀ ਨਿਰਦੇਸ਼ 26 ਜੂਨ 2022*

1. ਕਿ ਬਹੁਜਨ ਸਮਾਜ ਪਾਰਟੀ ਤੇ ਸ਼ਿਰੋਮਣੀ ਅਕਾਲੀ ਦਲ ਗਠਜੋੜ ਅਨੰਤ ਸਮੇਂ ਤੱਕ ਬਣਿਆ ਰਹੇ, ਇਸ ਲਈ ਬਸਪਾ ਦੀ ਸਮੁੱਚੀ ਲੀਡਰਸ਼ਿਪ/ਵਰਕਰ/ਸਮਰਥਕ ਸਾਹਿਬਾਨ ਦੀ ਡਿਊਟੀ ਹੈ ਕਿ ਉਹ ਆਪਣੇ ਇਸ ਗਠਜੋੜ ਨੂੰ 2022 ਵਿਚ ਸੱਤਾ ਵਿਚ ਲਿਆਉਣ ਲਈ ਆਪਣੀ ਆਪਣੀ ਵਿਧਾਨ ਸਭਾ ਵਿਚ ਬਹੁਜਨ ਸਮਾਜ ਪਾਰਟੀ ਤੇ ਸ਼ਿਰੋਮਣੀ ਅਕਾਲੀ ਦਲ ਗਠਜੋੜ ਦੇ ਮਿਲੇ ਚੋਣ ਨਿਸ਼ਾਨ ( ਹਾਥੀ ਅਤੇ ਤੱਕੜੀ) ਨੂੰ ਜਿਤਾਉਣ ਲਈ ਇਮਾਨਦਾਰੀ ਅਤੇ ਮਿਸ਼ਨਰੀ ਭਾਵਨਾ ਨਾਲ ਦਿਨ ਰਾਤ ਮਿਹਨਤ ਨਾਲ ਕੰਮ ਕਰੇ, ਜਿਵੇਂ ਕਿ ਸਾਹਿਬ ਕਾਂਸ਼ੀ ਰਾਮ ਜੀ ਸਾਨੂੰ ਦੱਸਕੇ ਗਏ ਸਨ।

2. ਕਿ ਬਹੁਜਨ ਸਮਾਜ ਪਾਰਟੀ ਤੇ ਸ਼ਿਰੋਮਣੀ ਅਕਾਲੀ ਦਲ ਗਠਜੋੜ ਵਿਚ ਬਸਪਾ ਦੇ ਹਿੱਸੇ ਦੀਆਂ 20 ਅਤੇ ਸ਼ਿਰੋਮਣੀ ਅਕਾਲੀ ਦਲ ਦੇ ਹਿੱਸੇ ਦੀਆਂ 97 ਸੀਟਾਂ ਉਪਰ ਹੋਈ ਸਹਿਮਤੀ ਤੇ ਕਿਸੇ ਵੀ ਤਰ੍ਹਾ ਦੀ ਫੇਰਬਦਲ ਉਪਰ ਚਰਚਾ/ਗੱਲਬਾਤ ਨਹੀ ਹੋਵੇਗੀ, ਇਹ ਹਾਈਕਮਾਂਡ ਦੇ ਹੁਕਮ ਅਨੁਸਾਰ ਫਾਈਨਲ ਹੈ।

3. ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜੋਕਿ ਸਮਝੌਤੇ ਤਹਿਤ ਆਪਣੀ ਵਿਧਾਨ ਸਭਾ ਤੋਂ ਚੋਣ ਨਹੀਂ ਲੜ ਪਾਉਣਗੇ, ਓਹਨਾ ਦੀ ਕੁਰਬਾਨੀ ਤੇ ਤਿਆਗ ਵਿਅਰਥ ਨਹੀਂ ਜਾਵੇਗਾ। ਸਗੋਂ ਪਾਰਟੀ 2022 ਵਿਚ ਸੱਤਾ ਦੀ ਹਿੱਸੇਦਾਰ ਬਣਕੇ, ਓਹਨਾ ਸਾਰੇ ਤਿਆਗੀਆਂ ਅਤੇ ਅਨੁਸ਼ਾਸ਼ਨ ਵਿਚ ਰਹਿਣ ਵਾਲੀ ਮਿਸ਼ਨਰੀ ਲੀਡਰਸ਼ਿਪ ਦਾ ਸਨਮਾਨ ਸੱਤਾ ਵਿਚ ਹਿਸੇਦਾਰ ਬਣਾਕੇ ਬਹਾਲ ਕਰੇਗੀ।

4. ਕਿ ਸਖ਼ਤ ਨਿਰਦੇਸ਼ ਹੈ ਕਿ ਕਿਸੀ ਵੀ ਤਰ੍ਹਾ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਹ ਸਖ਼ਤ ਨਿਰਦੇਸ਼ ਹੈ। ਕਿਉਂਕਿ ਪੰਜਾਬ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਜਨਮ ਭੂਮੀ ਹੈ। ਮੌਜੂਦਾ ਹਾਲਾਤਾਂ ਵਿੱਚ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਦੀ ਬੁਰਛਾਗਰਦੀ ਰੋਕਣ ਲਈ ਅਤੇ ਪੰਜਾਬ ਵਿੱਚ ਬਹੁਜਨ ਸਮਾਜ ਅੰਦੋਲਨ ਪਿਛਲੇ 25 ਸਾਲਾਂ ਤੋਂ ਬਿਨਾਂ ਨਤੀਜ਼ੇ ਤੋਂ ਸੰਘਰਸ਼ਸ਼ੀਲ ਹੈ, ਬਸਪਾ ਵਰਕਰਾਂ/ਲੀਡਰਸ਼ਿਪ ਦੇ ਸੰਘਰਸ਼ ਨੂੰ ਹੋਰ ਉਤਸ਼ਾਹਮਈ ਬਨਾਉਣ ਲਈ ਚੋਣ ਗਠਜੋੜ ਜਰੂਰੀ ਹੈ।

Leave a Reply

Your email address will not be published. Required fields are marked *