*ਨਹਿਰ ’ਚ ਦੋ ਗੱਡੀਆਂ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ*

पंजाब
Spread the love

ਹੁਸ਼ਿਆਰਪੁਰ, 26 ਜੂਨ (ਤਰਸੇਮ ਦੀਵਾਨਾਂ) ਬਿਸਤ ਦੁਆਬ ਨਹਿਰ ਵਿਚ ਬੀਤੀ ਦੇਰ ਸ਼ਾਮ ਦੋ ਗੱਡੀਆਂ ਨਹਿਰ ’ਚ ਡਿੱਗ ਪਈਆ ਜਿਸ ’ਚ ਇਕ ਗੱਡੀ ਚਾਲਕ ਤਾ ਗੱਡੀ ਦਾ ਸ਼ੀਸ਼ਾ ਭੰਨ ਕੇ ਗੱਡੀ ਵਿਚੋਂ ਬਾਹਰ ਆਉਣ ਵਿਚ ਸਫਲ ਹੋ ਗਿਆ, ਜਦਕਿ ਸਵਿਫ਼ਟ ਗੱਡੀ ਵਿਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੇਲਾ ਵਿਖੇ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਉੱਪਰ ਆਏ ਜਤਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲਾ ਕਲਾਂ ਆਪਣੀ ਸਫ਼ਾਰੀ ਗੱਡੀ ਨੰਬਰ ਪੀ. ਬੀ. 07 ਏ. ਈ. 6672 ਤੇ ਪਾਰਟੀ ਤੋਂ ਵਾਪਸ ਘਰ ਨੂੰ ਰਾਤ ਸਾਢੇ 9 ਕੁ ਵਜੇ ਦੇ ਕਰੀਬ ਜਾ ਰਿਹਾ ਸੀ, ਜਦੋਂ ਉਹ ਬਿਸਤ ਦੁਆਬ ਨਹਿਰ ਵਾਲੇ ਰਸਤੇ ਸੜਕ ਉੱਪਰ ਮੋੜ ਕੱਟਣ ਲੱਗਾ ਤਾਂ ਅਚਾਨਕ ਬਰੇਕ ਨਾ ਲੱਗਣ ਕਰ ਕੇ ਉਸਦੀ ਗੱਡੀ ਪਾਣੀ ਦੀ ਭਰੀ ਹੋਈ ਨਹਿਰ ਵਿਚ ਡਿੱਗ ਪਈ, ਉਸ ਵੱਲੋਂ ਮੌਕੇ ਉੱਪਰ ਜੱਦੋ ਜਹਿਦ ਕਰ ਕੇ ਗੱਡੀ ਦਾ ਅਗਲਾ ਸ਼ੀਸ਼ਾ ਭੰਨ ਕੇ ਗੱਡੀ ਤੋਂ ਬਾਹਰ ਆ ਕੇ ਰੋਲਾ ਪਾਇਆ ਤਾਂ ਲਗਭਗ 11 ਕੁ ਵਜੇ ਦੇ ਕਰੀਬ ਪਿੰਡ ਲਾਲਪੁਰ ਦੇ ਦੋ ਨੌਜਵਾਨ ਸੜਕ ਉੱਪਰ ਆਏ ਤੇ ਉਨ੍ਹਾਂ ਉਸ ਨੂੰ ਸਹੀ ਸਲਾਮਤ ਬਾਹਰ ਕੱਢਿਆ, ਜਦਕਿ ਇਸ ਦੇ ਦੂਸਰੇ ਪਾਸੇ ਇਸ ਗੱਡੀ ਦੇ ਕੁੱਝ ਮਿੰਟਾਂ ਬਾਅਦ ਚੱਲੀ ਦੂਸਰੀ ਇਸ ਦੇ ਦੋਸਤਾ ਦੀ ਸਵਿਫ਼ਟ ਗੱਡੀ ਨੰਬਰ ਪੀ. ਬੀ. 07 ਏ. ਐਕਸ. 6617 ਵਿਚ 25 ਸਾਲਾਂ ਅਨਮੋਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਘੁਮਿਆਲਾ ਤੇ ਉਸ ਦੇ ਨਾਲ 29 ਸਾਲਾਂ ਜਸਦੀਪ ਸਿੰਘ ਪੁੱਤਰ ਕੁਲਵਰਨ ਸਿੰਘ ਵਾਸੀ ਕੋਟਫ਼ਤੂਹੀ ਦੀ ਗੱਡੀ ਵੀ ਨਹਿਰ ਵਿੱਚ ਡਿਗ ਪਈ, ਜਿਨ੍ਹਾਂ ਦੋਵਾਂ ਦੀ ਮੌਕੇ ਉੱਪਰ ਮੌਤ ਹੋ ਗਈ, ਇਸ ਘਟਨਾ ਸਬੰਧੀ ਸਵੇਰੇ ਮੌਕੇ ਉੱਪਰ ਐੱਸ. ਐਚ. ਓ ਸਤਵਿੰਦਰ ਸਿੰਘ ਮਾਹਿਲਪੁਰ ਤੇ ਏ. ਐੱਸ. ਆਈ. ਬਿਕਰਮਜੀਤ ਸਿੰਘ ਨੇ ਪਹੁੰਚ ਕੇ ਮੌਕੇ ਤੇ ਦੋਵੇਂ ਲਾਸ਼ਾਂ ਤੇ ਗੱਡੀਆਂ ਬਾਹਰ ਕੱਢਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *