ਚੰਡੀਗੜ੍ਹ,17 ਜੁਲਾਈ(ਦਾ ਮਿਰਰ ਪੰਜਾਬ) ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਣ ਲਈ ਨਵਜੋਤ ਸਿੰਘ ਸਿੱਧੂ ਉਨਾਂ ਦੇ ਘਰ ਪੰਚਕੂਲਾ ਵਿਖੇ ਪਹੁੰਚੇ ਹਨ।ਜਿੱਤੇ ਦੋਵੇਂ ਨੇਤਾਵਾਂ ਵਿਚਕਾਰ ਮੀਟਿੰਗ ਹੋ ਰਹੀ ਹੈ। ਦੂਜੇ ਪਾਸੇ ਕਾਂਗਰਸ ਹਾਈਕਮਾਨ ਨੇ ਸੀਨੀਅਰ ਲੀਡਰ ਹਰੀਸ਼ ਰਾਵਤ ਨੂੰ ਦਿੱਲੀ ਤੋਂ ਚੰਡੀਗੜ੍ਹ ਵਿਖੇ ਰਵਾਨਾ ਕਰ ਦਿੱਤਾ ਹੈ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਕਰਨਗੇ।





