*ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵਾਰ ਫਿਰ ਤੋਂ ਬਗਾਵਤੀ ਸੁਰਾਂ ਹੋਈਆਂ ਤੇਜ਼*

देश पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਵਿਚ ਇਕ ਵਾਰ ਫਿਰ ਤੋਂ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਹਨ ਅਤੇ ਪਾਰਟੀ ਦੀ ਪ੍ਰਮੁੱਖ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਪੱਖੋਕੇ, ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ,ਪਾਰਟੀ ਦੇ ਜਥੇਬੰਦਕ ਸਕੱਤਰ ਯਾਦਵਿੰਦਰ ਸਿੰਘ ਰੂੜੇਆਸਲ, ਕੇਂਦਰੀ ਕਮੇਟੀ ਮੈਂਬਰ ਅਮਰੀਕ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਜਿਸ ਦਾ ਜਨਮ ਸ਼ਹਾਦਤਾਂ ਚੋਂ ਹੋਇਆ ਹੈ,ਇਸ ਪਾਰਟੀ ਦਾ ਗਠਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਪਹਿਰਾ ਦੇਣਾ ਤੇ ਗੁਰੂ ਉਪਦੇਸ਼ ਅਨੁਸਾਰ ਹੀ ਜ਼ਿੰਦਗੀ ਬਸਰ ਕਰਨ ਦੇ ਮਹਾਨ ਕਾਰਜਾਂ ਨੂੰ ਫੈਲਾਉਣ ਲਈ ਕੀਤਾ ਗਿਆ ਸੀ। ਪਾਰਟੀ ਨੇ ਹਮੇਸ਼ਾ ਪੰਜਾਬ ,ਪੰਜਾਬੀਅਤ ਅਤੇ ਪੰਜਾਬ ਦੇ ਹਰੇਕ ਵਰਗ ਦੇ ਹੱਕਾਂ ਅਤੇ ਹਿੱਤਾਂ ਦੀ ਲੜਾਈ ਆਪ ਅੱਗੇ ਹੋ ਕੇ ਲੜੀ ਅਤੇ ਪੰਜਾਬੀਅਤ ਦੇ ਝੰਡੇ ਨੂੰ ਉੱਚਾ ਰੱਖਿਆ। ਪੰਥ ਪ੍ਰਸਤ ਲੋਕ ਫ਼ਕਰ ਨਾਲ ਅਕਾਲੀ ਅਖਵਾਉਣ ਮਾਣ ਮਹਿਸੂਸ ਕਰਦੇ ਸਨ ਪਰ ਅੱਜ ਦੀ ਕਾਬਜ਼ ਲੀਡਰਸ਼ਿਪ ਦਾ ਸਿੱਖੀ ਸਿਧਾਂਤਾਂ ਤੋਂ ਪਾਸਾ ਵੱਟਣਾ ਖ਼ੁਦਗਰਜ਼ੀਆਂ ਨੂੰ ਤਰਜੀਹ ਦੇਣਾ, ਕਮਾਈ ਦਾ ਸਾਧਨ ਬਣਾ ਲੈਣਾ ਤੇ ਚੰਦ ਬੰਦਿਆਂ ਦੇ ਏਕਧਾਰ ਕਾਬਜ਼ ਹੋ ਕੇ ਵਰਕਰਾਂ ਅਤੇ ਸਮਰਥਕਾਂ ਦੀ ਆਵਾਜ਼ ਨਾ ਸੁਣਦੇ ਲੋਕ ਮੁੱਦਿਆਂ ਤੋਂ ਭਟਕ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਘਾਰ ਆ ਗਿਆ ਹੈ ਜਿਸ ਕਾਰਨ ਲੋਕਾਂ ਦਾ ਮੋਹ ਭੰਗ ਪਾਰਟੀ ਹੋ ਗਿਆ ਹੈ।
ਸਰਦਾਰ ਪੱਖੋਕੇ ਅਤੇ ਭਰੋਵਾਲ ਨੇ ਕਿਹਾ ਕਿ ਇਸੇ ਦੇ ਚਲਦਿਆਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਝੂਦਾ ਕਮੇਟੀ ਦਾ ਗਠਨ ਕੀਤਾ ਗਿਆ ਸੀ, ਇਸ ਕਮੇਟੀ ਨੇ ਆਮ ਲੋਕਾਂ ਦੀ ਰਾਏ ਲਈ ਅਤੇ ਸਮੂਹ ਸੰਗਤ ਨੇ ਇੱਕੋ ਆਵਾਜ਼ ਵਿੱਚ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਬਦਲਣ ਦੀ ਮੰਗ ਕੀਤੀ।
ਸਰਦਾਰ ਪੱਖੋਕੇ ਅਤੇ ਭਰੋਵਾਲ ਨੇ ਮੰਗ ਕੀਤੀ ਹੈ ਕਿ ਆਂਟੀ ਦੀ ਪ੍ਰਮੁੱਖ ਲੀਡਰਸ਼ਿਪ ਤੋਂ ਲੋਕ ਦੁਖੀ ਹਨ ਇਸ ਕਰਕੇ ਤੁਰੰਤ ਹੀ ਪ੍ਰਮੁੱਖ ਲੀਡਰਸ਼ਿਪ ਨੂੰ ਹਟਾਇਆ ਜਾਵੇ।

Leave a Reply

Your email address will not be published. Required fields are marked *