ਚੰਡੀਗੜ੍ਹ-(ਦਾ ਮਿਰਰ ਪੰਜਾਬ) -ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਕਾਟੋ ਕਲੇਸ਼ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ। 23 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਸ਼ਾਮਿਲ ਹੋਣਗੇ।ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਹਾਈ ਕਮਾਨ ਦੇ ਦਖਲ ਤੋਂ ਇਹ ਸੁਲ੍ਹਾ ਹੋਈ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੁੱਖ ਮੰਤਰੀ ਦੇ ਨਾਲ ਕਾਂਗਰਸ ਭਵਨ ਜਾਣਗੇ ਜਿਥੇ ਇਹ ਸਮਾਗਮ ਹੋਣ ਜਾ ਰਿਹਾ ਹੈ। ਸਿੱਧੂ ਨੂੰ ਪਾਰਟੀ ਦੀ ਵਾਗਡੋਰ ਸੌਂਪਣ ਤੋਂ ਪਹਿਲਾਂ ਇੱਕ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ। ਇਸ ਚਾਹ ਪਾਰਟੀ ਵਿੱਚ, ਸੀਐਮ ਅਮਰਿੰਦਰ ਸਿੰਘ ਸਾਰੇ ਵਿਧਾਇਕਾਂ ਨਾਲ ਸ਼ਾਮਲ ਹੋਣਗੇ।





