ਚੰਡੀਗੜ੍ਹ( ਦਾ ਮਿਰਰ ਪੰਜਾਬ): ਲਓ ਜੀ ਗੁਰੂ ਨੇ ਹੁਣ ਆਪਣੇ ਤਜਰਬੇ ਪੰਜਾਬ ਵਾਸੀਆਂ ਸਾਮ੍ਹਣੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ
23 ਜੁਲਾਈ ਨੂੰ ਗੁਰੂ ਅਹੁਦਾ ਸੰਭਾਲਣਗੇ ਅਤੇ ਮਹਾਰਾਜੇ ਨੂੰ ਚਿੱਤ ਕਰਨ ਲਈ ਉਸ ਨੇ ਇਕ ਨਵਾਂ ਰਾਹ ਉਸ ਨੇ ਲੱਭਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ 65 ਦੇ ਕਰੀਬ ਵਿਧਾਇਕਾਂ ਦੁਆਰਾ ਦਸਤਖਤ ਕੀਤਾ ਇੱਕ ਸੱਦਾ ਪੱਤਰ ਮਹਾਰਾਜੇ ਨੂੰ ਭੇਜਿਆ ਹੈ ਤਾਂ ਕਿ ਮਹਾਂਰਾਜਾ ਨੂੰ ਪਤਾ ਲਗ ਜਾਵੇ ਕਿ ਮੇਰੇ ਸਾਰੇ ਵਜ਼ੀਰ ਅਤੇ ਸੂਬੇਦਾਰ ਗੁਰੂ ਦੇ ਨਾਲ ਜਾ ਰਲੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ।ਜਿਸਨੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਪ੍ਰੋਗਰਾਮ ਲਈ ਸੱਦਾ ਦਿੱਤਾ ਹੈ। ਅਜਿਹਾ ਕਰਕੇ ਨਵਜੋਤ ਸਿੱਧੂ ਵੱਲੋਂ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਗਏ ਹਨ। ਇਕ ਤਾਂ ਉਨ੍ਹਾਂ ਨੇ ਰਸਮੀ ਸੱਦਾ ਪੱਤਰ ਭੇਜ ਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਹੈ, ਦੂਜਾ ਅਸਿਧੇ ਤਰੀਕੇ ਨਾਲ 65 ਵਿਧਾਇਕ ਉਨ੍ਹਾਂ ਨਾਲ ਹੋਣ ਦਾ ਸੰਦੇਸ਼ ਵੀ ਦਿੱਤਾ ਹੈ।





