ਸਿੰਘੂ ਬਾਰਡਰ ( ਦਿੱਲੀ),6 ਅਗਸਤ (ਦਾ ਮਿਰਰ ਪੰਜਾਬ)-ਇਥੇ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਵਿਵਦਾਤ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਸਿੱਧ ਬਿਲ 2020 ਨੂੰ ਰੱਦ ਕਰਵਾਉਣ ਲਈ ਚੱਲ ਰਿਹਾ ਕਿਸਾਨ ਅੰਦੋਲਨ ਸਾਂਝੀਵਾਲਤਾ ਦਾ ਕੇਂਦਰ ਬਣਿਆ ਹੋਇਆ ਹੈ। ਕਿਸਾਨ ਮੋਰਚੇ ਨੂੰ ਕਿਸਾਨਾਂ , ਮਜਦੂਰਾਂ , ਮੁਲਾਜ਼ਮਾਂ, ਬੁੱਧੀਜੀਵੀਆਂ ਆਦਿ ਤੋਂ ਇਲਾਵਾ ਵੱਖ ਵੱਖ ਭਾਈਚਾਰਿਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ, ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨ ਸਿੰਘੂ ਬਾਰਡਰ ‘ਤੇ ਪਹੁੰਚ ਰਹੇ ਹਨ । ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਵਿਤ ਸਕੱਤਰ ਨੇ ਦੱਸਿਆ ਕਿ ਸਟੇਜ ਦੀ ਸ਼ੁਰੂਆਤ ਰੋਜ਼ਾਨਾ ਸਾਰੇ ਧਰਮਾਂ ਦੀ ਮਰਯਾਦਾ ਪੂਰਤੀ ਨਾਲ ਕੀਤੀ ਜਾਂਦੀ ਹੈ। ਉਤਰਾਖੰਡ ਸਰਕਾਰ ਨੇ ਇਸ ਸਾਲ ਕਰੋਨਾ ਮਹਾਂਮਾਰੀ ਦੇ ਚਲਦਿਆਂ ਸਾਉਣ ਮਹੀਨੇ ਦੀ ਪਵਿੱਤਰ ਕਾਂਵੜ ਯਾਤਰਾ ‘ਤੇ ਲਗਾ ਦਿੱਤੀ ਸੀ , ਪਰ ਯੂਪੀ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਕਾਂਵੜੀਏ ‘ਕਿਸਾਨ ਕਾਂਵੜ ਯਾਤਰਾ ‘ ਰਾਹੀਂ ਕਿਸਾਨੀ ਮੋਰਚੇ ‘ਚ ਹਾਜਰੀ ਲਵਾ ਰਹੇ ਹਨ ! ਅੱਜ ਹਰਿਆਣਾ ਦੇ ਵੱਖ ਵੱਖ ਪਿੰਡਾਂ ਤੋਂ ਆਏ ਕਾਂਵੜੀਆਂ ਨੇ ਆਪੋ ਆਪਣੇ ਜਥਿਆਂ ਨਾਲ ਹਾਜਰੀ ਲਵਾਈ ਅਤੇ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਨ ਦੀ ਸਹੁੰ ਖਾਧੀ। ਸ਼ਿਵ ਭਗਤਾਂ ਨੇ ਆਪਣੇ ਲਿਆਂਦੀ ਪਿੰਡਾਂ ਦੀ ਮਿੱਟੀ ਅਤੇ ਜਲ ਸਯੁਕਤ ਕਿਸਾਨ ਮੋਰਚਾ ਦੀ ਸਟੇਜ਼ ‘ਤੇ ਚੜ੍ਹਾਇਆ ਅਤੇ ਅੰਦੋਲਨ ਦੀ ਜਿੱਤ ਦੀ ਕਾਮਨਾ ਕੀਤੀ ।





