ਨਵੀਂ ਦਿੱਲੀ( ਦਾ ਮਿਰਰ ਪੰਜਾਬ) -ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦਾ ਨਾਂਅ ਹੁਣ ਮੇਜਰ ਧਿਆਨ ਚੰਦ ਦੇ ਨਾਂਅ ‘ਤੇ ਹੋਵੇਗਾ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਵਲੋਂ ਇਸ ਦੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ‘ਮੇਜ਼ਰ ਧਿਆਨਚੰਦ ਭਾਰਤ ਦੇ ਉਹਨਾਂ ਮਹਾਨ ਖਿਡਾਰੀਆਂ ਵਿਚੋਂ ਸਨ ਜੋ ਭਾਰਤ ਲਈ ਸਨਮਾਨ ਤੇ ਗਰਵ ਲੈ ਕੇ ਆਏ। ਇਹ ਸਹੀ ਹੈ ਕਿ ਸਾਡੇ ਦੇਸ਼ ਦਾ ਸਰਵਉੱਚ ਖੇਡ ਸਨਮਾਨ ਉਹਨਾਂ ਦੇ ਨਾਮ ‘ਤੇ ਹੀ ਰੱਖਿਆ ਜਾਵੇ।






