ਜਲੰਧਰ (ਦਾ ਮਿਰਰ ਪੰਜਾਬ) – ਨੈਸ਼ਨਲ ਹਾਈਵੇਅ ਕਰਤਾਰਪੁਰ ਰੋਡ ਵਿਧੀਪੁਰ ਫਾਟਕ ਦੇ ਨਜ਼ਦੀਕ ਸਕੋਪਿਓ ਗੱਡੀ ਦਾ ਟਾਇਰ ਫਟਣ ਕਾਰਨ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਜਦਕਿ 7-8 ਦੇ ਕਰੀਬ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਜਿਸ ਵਾਹਨ ਦਾ ਟਾਇਰ ਫਟਿਆ , ਉਹ ਵਾਹਨ ਕਾਰ ਸੇਵਾ ਵਾਲਿਆਂ ਦਾ ਦੱਸਿਆ ਜਾ ਰਿਹਾ ਹੈ ਉਕਤ ਸ਼ਰਧਾਲੂ ਆਨੰਦਪੁਰ ਸਾਹਿਬ ਤੋਂ ਬਟਾਲਾ ਜਾ ਰਹੇ ਸਨ । ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ ਗੱਡੀ ਦਾ ਟਾਇਰ ਫਟਣ ਕਰਨ ਪਲਟੀਆਂ ਖਾ ਕੇ ਕਾਫੀ ਦੂਰ ਤਕ ਡਿਗੀ।





