ਜਲੰਧਰ, 20 ਅਗਸਤ (ਦਾ ਮਿਰਰ ਪੰਜਾਬ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੇ ਘਰ ਐਨ.ਆਈ.ਏ. ਵੱਲੋਂ ਬੀਤੀ ਰਾਤ ਛਾਪੇਮਾਰੀ ਕੀਤੇ ਜਾਣ ਦਾ ਪਤਾ ਲੱਗਾ ਹੈ।ਉਕਤ ਟੀਮ ਭਾਈ ਰੋਡੇ ਦੇ ਬੇਟੇ ਗੁਰਮੁਖ਼ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਬੀਤੀ ਦੇਰ ਰਾਤ ਐਨ.ਆਈ.ਏ.ਅਤੇ ਆਈ.ਬੀ.ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ।ਭਾਈ ਜਸਬੀਰ ਸਿੰਘ ਰੋਡੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਤ 12 ਵਜੇ ਉਨ੍ਹਾਂ ਦੇ ਅਰਬਨ ਐਸਟੇਟ ਨੇੜਲੇ ਹਰਦਿਆਲ ਨਗਰ ਸਥਿਤ ਗ੍ਰਹਿ ਵਿਖ਼ੇ ਪੁੱਜੀ 25-30 ਵਿਅਕਤੀਆਂ ਦੀ ਟੀਮ ਭਾਈ ਰੋਡੇ ਦੇ ਬੇਟੇ ਗੁਰਮੁਖ਼ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਪਿਛਲੇ ਦਿਨੀਂ ਪੰਜਾਬ ਵਿੱਚ ਵਾਪਰੇ ਟਿਫਿਨ ਬੰਬ ਬਰਾਮਦਗੀ ਮਾਮਲੇ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ





