*ਕੇਡੀ ਭੰਡਾਰੀ ਨੂੰ ਫ਼ਿਲਹਾਲ ਅਕਾਲੀਆਂ ਦੀ ਤੱਕੜੀ ਨਹੀਂ ਤੋਲ ਸਕੀ*

पंजाब पॉलिटिक्स
Spread the love

ਜਲੰਧਰ (ਦਾ ਮਿਰਰ ਪੰਜਾਬ)-ਕਿਸਾਨਾਂ ਦੇ ਹੱਕ ‘ਚ ਡੱਟਕੇ ਸਾਹਮਣੇ ਆਏ ਭਾਜਪਾ ਦੇ ਸਾਬਕਾ ਐਮਐਲਏ ਕੇਡੀ ਭੰਡਾਰੀ ਜਿੰਨਾ ਬਾਰੇ ਸੋਸ਼ਲ ਮੀਡੀਆ ਉਪਰ ਚਰਚਾ ਚੱਲ ਰਹੀ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਮਨ ਬਣਾ ਰਹੇ ਹਨ ਫਿਲਹਾਲ ਉਹਨਾ ਨੇ ਤੱਕੜੀ ਵਿਚ ਤੁਲਨ ਦੀਆਂ ਸਾਰੀਆਂ ਅਫਵਾਹਾਂ ਉੱਤੇ ਲਗਾਮ ਲਗਾ ਦਿੱਤੀ ਹੈ ਰਹੇ। ਜ਼ਿਕਰਯੋਗ ਹੈ ਕਿ ਕੇ ਡੀ ਭੰਡਾਰੀ ਵੱਲੋਂ ਕਿਸਾਨਾਂ ਦੇ ਹੱਕ ਚ ਡੱਟ ਕੇ ਬਿਆਨ ਦਿੱਤੇ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਦੀ ਪੰਜਾਬ ਲੀਡਰਸ਼ਿਪ ਹਾਈਕਮਾਨ ਤੱਕ ਕਿਸਾਨਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਹੀਂ ਉਠਾ ਰਹੀ। ਉਹਨਾਂ ਨੇ ਸੂਬੇ ਦੀ ਲੀਡਰਸ਼ਿਪ ਖਿਲਾਫ ਜਮ ਕੇ ਭੜਾਸ ਕੱਢੀ ਸੀ। ਉਕਤ ਮਾਮਲੇ ਨੂੰ ਲੈ ਕੇ ਕੇਡੀ ਭੰਡਾਰੀ ਭਾਜਪਾ ਨਾਲ ਨਿਰਾਸ਼ ਚਲੇ ਆ ਰਹੇ ਸਨ। ਸੋਸ਼ਲ ਮੀਡੀਆ ਉਪਰ ਲਗਾਤਾਰ ਲੋਕਾਂ ਦਾ ਕਹਿਣਾ ਸੀ ਕਿ ਕੇਡੀ ਭੰਡਾਰੀ ਅਕਾਲੀਆਂ ਦੀ ਤੱਕੜੀ ਵਿਚ ਤੁਲ ਰਹੇ ਹਨ ਅਤੇ ਉਨ੍ਹਾਂ ਨੂੰ ਜਲੰਧਰ ਦੀ ਉੱਤਰੀ ਹਲਕੇ ਦੀ ਟਿਕਟ ਦਿੱਤੀ ਜਾਵੇਗੀ।
ਕੇਡੀ ਭੰਡਾਰੀ ਨੇ ਫਿਲਹਾਲ ਉਕਤ ਚੱਲ ਰਹੀਆਂ ਅਫਵਾਹਾਂ ਤੇ ਲਗਾਉਂਦੇ ਹੋਏ ਕਿਹਾ ਹੈ ਕਿ ਭਾਜਪਾ ਮੇਰੀ ਮਾਂ ਪਾਰਟੀ ਹੈ ਅਤੇ ਮੈਂ ਭਾਜਪਾ ਨੂੰ ਛੱਡ ਕੇ ਕਿਤੇ ਵੀ ਨਹੀਂ ਜਾ ਰਿਹਾ। ਉਹਨਾਂ ਕਿਹਾ ਕਿ ਮੇਰੇ ਵਿਰੁੱਧ ਮੇਰੇ ਵਿਰੋਧੀ ਗਲਤ ਅਫਵਾਹਾਂ ਉਡਾ ਰਹੇ ਸਨ। ਦੂਜੇ ਪਾਸੇ ਸੂਤਰ ਦੱਸ ਰਹੇ ਹਨ ਕਿ ਹੈ ਕੇਡੀ ਭੰਡਾਰੀ ਦੇ ਰਿਸ਼ਤੇਦਾਰ ਅਵਿਨਾਸ਼ ਰਾਏ ਖੰਨਾ ਜੋ ਕਿ ਭਾਜਪਾ ਦੇ ਕੌਮੀ ਉਪ ਪ੍ਰਧਾਨ ਹਨ ਉਹਨਾਂ ਨੇ ਭੰਡਾਰੀ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਜਪਾ ਨੂੰ ਛੱਡ ਕੇ ਕਿਤੇ ਵੀ ਨਾ ਜਾਣ। ਸੂਤਰ ਇਹ ਵੀ ਦਸਦੇ ਹਨ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਤ ਕਈ ਲੀਡਰਾਂ ਨੇ ਕੇਡੀ ਭੰਡਾਰੀ ਨਾਲ ਰਾਬਤਾ ਕਾਇਮ ਕੀਤਾ ਸੀ ਪਰ ਉਹ ਪਾਰਟੀ ਛੱਡਣ ਲਈ ਨਹੀਂ ਮੰਨੇ ਸਨ। ਫਿਲਹਾਲ ਕੇਡੀ ਭੰਡਾਰੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਸਾਰੀਆਂ ਅਫਵਾਹਾਂ ਤੇ ਲਗਾਮ ਲਗਾ ਦਿੱਤੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ ਏਸ ਬਾਰੇ ਹਾਲੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ।

Leave a Reply

Your email address will not be published. Required fields are marked *