*ਸਰਦਾਰ ਸਤਨਾਮ ਸਿੰਘ ਮੈਮੋਰੀਅਲ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਪੀ ਐੱਸ ਏ ਤਕਨੀਕ ਉੱਤੇ ਆਧਾਰਿਤ ਆਕਸੀਜਨ ਪਲਾਂਟ ਦਾ ਆਰੰਭ*

Uncategorized
Spread the love

ਜਲੰਧਰ, 24 ਅਗਸਤ (ਦਾ ਮਿਰਰ ਪੰਜਾਬ)—ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਮਾਰਗ ਦਰਸ਼ਨ ਵਿੱਚ ਸਰਦਾਰ ਸਤਨਾਮ ਸਿੰਘ ਮੈਮੋਰੀਅਲ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਪ੍ਰੈਸ਼ਰ ਸਵਿੰਗ ਐਡਸੌਰਪਸ਼ਨ (ਪੀਐੱਸਏ) ਤਕਨੀਕ ਉੱਤੇ ਆਧਾਰਿਤ ਆਕਸੀਜਨ ਪਲਾਂਟ ਦਾ ਆਰੰਭ ਹੋਇਆ। ਇਹ ਯੰਤਰ 260 ਲਿਟਰ ਪ੍ਰਤੀ ਮਿੰਟ ਦੀ ਦਰ ਨਾਲ ਡਾਕਟਰੀ ਆਕਸੀਜਨ ਦਾ ਉਤਪਾਦਨ ਕਰ ਸਕਦਾ ਹੈ। ਡਾ. ਚੰਦਰ ਬੌਰੀ ਅਤੇ ਡਾ. ਮਨੀਸ਼ ਖੁਰਾਨਾ ਨੇ ਦੱਸਿਆ ਕਿ ਆਕਸੀਜਨ ਦੀ ਵਧਦੀ ਹੋਈ ਮੰਗ ਦੇ ਵਿੱਚ ਆਕਸੀਜਨ ਦੀ ਕਮੀ ਤੋਂ ਨਿਪਟਣ ਦੇ ਲਈ ਇਹ ਪਲਾਂਟ ਲਗਾਇਆ ਗਿਆ ਹੈ। ਇਸ ਯੰਤਰ ਦੇ ਨਾਲ ਨ ਕੇਵਲ ਵਧੇਰੇ ਲੋਕਾਂ ਦੀ ਜਾਨ ਬਚੇਗੀ ਬਲਕਿ ਓਨੀ ਹੀ ਗੈਸ ਦੀ ਪੂਰਤੀ ਹੋਵੇਗੀ ਜਿੰਨੀ ਜ਼ਰੂਰਤ ਹੈ। ਡਾ. ਅਨੂਪ ਬੌਰੀ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਇਸ ਪ੍ਰਕਾਰ ਦਾ ਯੰਤਰ ਸਥਾਪਿਤ ਕਰਨਾ ਆਕਸੀਜਨ ਉਤਪਾਦਨ ਦੇ ਖੇਤਰ ਵਿੱਚ ਇੱਕ ਸ਼ਲਾਘਾਯੋਗ ਯਤਨ ਹੈ ਜੋ ਕਿ ਆਤਮ-ਨਿਰਭਰਤਾ ਵੱਲ ਇੱਕ ਉੱਤਮ ਕਦਮ ਹੈ। ਇਸ ਮੌਕੇ ਉਤੇ ਡਾ. ਵਿਵੇਕ ਰਾਣਾ, ਡਾ. ਅਰੁਣ ਵਾਲੀਆ, ਡਾ. ਸੁਮਿਤ ਗੁਪਤਾ ਅਤੇ ਮੈਡਮ ਹਰਸ਼ ਵੀ ਮੌਜੂਦ ਸਨ।

 

Leave a Reply

Your email address will not be published. Required fields are marked *