ਜਲੰਧਰ (ਦਾ ਮਿਰ ਰ ਪੰਜਾਬ)-ਬੀਤੇ ਦਿਨੀਂ ਵਿਵਾਦਿਤ ਗਾਇਕ ਗੁਰਦਾਸ ਮਾਨ ਨੇ ਡੇਰਾ ਨਕੋਦਰ ਦੇ ਮੁਖੀ ਦੀ ਤੁਲਨਾ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨਾਲ ਕਰ ਦਿੱਤੀ ਸੀ ਡੇਰਾ ਮੁਖੀ ਨੂੰ ਗੁਰੂ ਜੀ ਦੀ ਅੰਸ਼-ਵੰਸ਼ ਦੱਸਿਆ ਸੀ ।ਉਕਤ video ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਸਿੱਖ ਸੰਗਤਾਂ ਲਗਾਤਾਰ ਜਲੰਧਰ ਅਤੇ ਨਕੋਦਰ ਵਿੱਚ ਤਿੱਖਾ ਵਿਰੋਧ ਰਹੀਆਂ ਸਨ ਤੇ ਮੰਗ ਕਰ ਰਹੀਆਂ ਸਨ ਕਿ ਗੁਰਦਾਸ ਮਾਨ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਜਾਵੇ। ਅੱਜ ਥਾਣਾ ਨਕੋਦਰ ਸਿਟੀ ਵਿੱਚ ਪੁਲਿਸ ਵੱਲੋਂ ਗੁਰਦਾਸ ਮਾਨ ਵਿਰੁੱਧ ਧਾਰਾ 295 ਏ ਦੇ ਤਹਿਤ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।