*ਜਸਵੀਰ ਸਿੰਘ ਗੜ੍ਹੀ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਹੋਣਗੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ*

पंजाब पॉलिटिक्स
Spread the love

ਜਲੰਧਰ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਹਾਥੀ ਦੇ ਚੋਣ ਨਿਸ਼ਾਨ ਤੋਂ ਚੋਣ ਲੜਣਗੇ।ਫਗਵਾੜਾ ਦੇ ਦਾਣਾ ਮੰਡੀ ਵਿਖੇ ਅਲਖ ਜਗਾਉ ਰੈਲੀ ਵਿਚ ਜਸਵੀਰ ਸਿੰਘ ਗੜੀ ਨੂੰ ਹਲਕੇ ਦਾ ਇੰਚਾਰਜ ਲਾਇਆ ਗਿਆ ਹੈ। ਉਕਤ ਐਲਾਨ ਕੁਮਾਰੀ ਮਾਇਆਵਤੀ ਦੇ ਭਤੀਜੇ ਅਕਾਸ਼ ਅਨੰਦ ਨੇ ਕੀਤਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਰਾਜ ਸਭਾ ਮੈਂਬਰ ਰਾਮ ਜੀ ਗੌਤਮ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਰੂਪ ਹਾਜਿਰ ਸਨ। ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿਚ ਬਹੁਜਨ ਸਮਾਜ ਪਾਰਟੀ ਇਕੱਲੇ ਹੀ ਆਪਣੇ ਦਮ ਤੇ ਲੜੀ ਸੀ ਅਤੇ ਸੁਰਿੰਦਰ ਢੰਡਾ ਨੂੰ 6160 ਵੋਟਾਂ ਹਾਸਲ ਹੋਈਆਂ ਸਨ ਅਤੇ ਏਥੋਂ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਜੇਤੂ ਰਹੇ ਸਨ। ਇਸ ਉਪਰੰਤ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਸੀ ਅਤੇ ਉਹ ਜਿੱਤ ਗਏ ਸਨ ਜਿਸ ਤਰ੍ਹਾਂ ਫਗਵਾੜਾ ਵਿਧਾਨ ਸਭਾ ਹਲਕੇ ਦੀ ਸੀਟ ਖਾਲੀ ਹੋ ਗਈ ਸੀ। ਅਕਤੂਬਰ 2019 ਵਿਚ ਫਗਵਾੜਾ ਵਿਧਾਨ ਸਭਾ ਹਲਕੇ ਦੀ ਉਪ ਚੋਣ ਹੋਈ ਜਿਸ ਵਿੱਚ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਜੇਤੂ ਰਹੇ ਸਨ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਭਗਵਾਨ ਦਾਸ ਨੂੰ ਇਥੋਂ 15990 ਵੋਟਾਂ ਹਾਸਲ ਹੋਈਆਂ ਸਨ।

Leave a Reply

Your email address will not be published. Required fields are marked *