ਜਲੰਧਰ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਵਲੋਂ 2022 ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਫਗਵਾੜਾ ਰੈਲੀ ਦੇ ਦੌਰਾਨ ਆਪਣੇ ਹਿੱਸੇ ਵਿੱਚ ਆਈਆਂ 20 ਸੀਟਾਂ ਵਿਚੋਂ 7 ਉਮੀਦਵਾਰ ਐਲਾਨ ਦਿੱਤੇ ਗਏ ਹਨ । ਜਿਨ੍ਹਾਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਣਗੇ , ਇਸੇ ਤਰ੍ਹਾਂ ਐਡਵੋਕੇਟ ਬਲਵਿੰਦਰ ਕੁਮਾਰ ਕਰਤਾਰਪੁਰ , ਡਾਕਟਰ ਨਛੱਤਰਪਾਲ ਨਵਾਂ ਸ਼ਹਿਰ , ਲਖਵੀਰ ਸਿੰਘ ਗਿਲਜੀਆਂ ਟਾਂਡਾ, ਡਾਕਟਰ ਜਸਪ੍ਰੀਤ ਸਿੰਘ ਪਾਇਲ , ਚਮਕੌਰ ਸਿੰਘ ਮਹਿਲ ਕਲਾਂ , ਐਡਵੋਕੇਟ ਸ਼ਿਵ ਕਲਿਆਣ ਬੱਸੀ ਪਠਾਣਾ ਤੋਂ ਉਮੀਦਵਾਰ ਐਲਾਨੇ ਗਏ ਹਨ ਉਕਤ ਉਮੀਦਵਾਰਾਂ ਨੂੰ ਹਲਕੇ ਦਾ ਇੰਚਾਰਜ ਵੀ ਲਗਾਇਆ ਗਿਆ ਹੈ।ਅਲਖ ਜਗਾਉ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਕੁਮਾਰੀ ਮਾਇਆਵਤੀ ਦੇ ਭਤੀਜੇ ਅਕਾਸ਼ ਅਨੰਦ ਰਾਜ ਸਭਾ ਮੈਂਬਰ ਰਾਮ ਜੀ ਗੌਤਮ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੀ ਹਾਜ਼ਰੀ ਵਿੱਚ ਉਕਤ ਐਲਾਨੇ ਗਏ 7 ਉਮੀਦਵਾਰਾਂ ਨੂੰ ਪਾਰਟੀ ਦੇ ਵਰਕਰਾਂ ਦੇ ਰੂਬਰੂ ਕੀਤਾ ਗਿਆ ਅਤੇ ਉਮੀਦਵਾਰਾਂ ਦੇ ਹੱਕ ਵਿਚ ਫ਼ਤਵਾ ਦੇਣ ਲਈ ਅਪੀਲ ਕੀਤੀ ਗਈ।





