*ਘਰ ਤੇ ਡਿੱਗੀ ਅਸਮਾਨੀ ਬਿਜਲੀ ਦੋ ਮੱਝਾਂ ਮਰੀਆਂ ਪਰਵਾਰ ਚ ਸਹਿਮ*

पंजाब
Spread the love

ਲੋਹੀਆ ਖਾਸ,3 ਸਤੰਬਰ(ਰਾਜੀਵ ਕੁਮਾਰ ਬੱਬੂ) ਸਿਆਣੇ ਆਖਦੇ ਹਨ ਕਿ ਕਿਆਮਤ ਯਾਦ ਆਉਂਦੀ ਹੈ ਤਾਂ ਕਿਸੇ ਤੋਂ ਪੁੱਛ ਕੇ ਨਹੀਂ ਆਉਂਦੀ। ਮੌਤ ਕਿਸ ਰੂਪ ਵਿੱਚ ਆ ਜਾਵੇ ਕਿਸੇ ਨੂੰ ਕੁਝ ਨਹੀਂ ਪਤਾ। ਲੋਹੀਆਂ ਖੇਤਰ ਦੇ ਨਿਵਾਸੀ ਅੱਜ ਸਵੇਰੇ ਜਦ ਮੀਡੀਅਮ ਦਰਜੇ ਦੀ ਬਰਸਾਤ ਦਾ ਆਨੰਦ ਮਾਣ ਰਹੇ ਸਨ ਤਾਂ ਲੋਹੀਆਂ ਦੇ ਨਜਦੀਕ ਪਿੰਡ ਕੰਗ ਕਲਾਂ ਨਿਵਾਸੀ ਨਿਰਭਓ ਸਿੰਘ ਦੀ ਹਵੇਲੀ ਤੇ ਅਸਮਾਨੀ ਬਿਜਲੀ ਡਿੱਗ ਪਈ। ਜਿਸ ਕਾਰਨ ਵਹਿੜੇ ਵਿੱਚ ਬੰਨੀਆਂ ਹੋਈਆਂ ਦੋ ਮੱਝਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਕੱਟੜੂ ਵੀ ਮਰ ਗਿਆ। ਨਿਰਭਓ ਸਿੰਘ ਦੀ ਰਿਹਾਇਸ਼ ਇੱਕ ਡੇਰੇ ਤੇ ਹੋਣ ਕਾਰਨ ਕੋਈ ਹੋਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਇਹ ਵੀ ਨਿਰਭਓ ਸਿੰਘ ਦੀ ਖੁਸ਼ਕਿਸਮਤੀ ਕਹੀ ਜਾ ਸਕਦੀ ਹੈ ਕੀ ਉਸ ਦਾ ਘਰ ਹਵੇਲੀ ਦੇ ਨਜਦੀਕ ਹੋਣ ਕਰਕੇ ਵੀ ਉਹ ਵਾਲ ਵਾਲ ਬਚ ਗਏ। ਬਿਜਲੀ ਡਿੱਗਣ ਦੀ ਆਵਾਜ਼ 10 ਕਿਲੋਮੀਟਰ ਦੇ ਘੇਰੇ ਵਿਚ ਵੀ ਬੁਲੰਦ ਆਵਾਜ਼ ਵਾਂਗ ਸੁਣਾਈ ਦਿੱਤੀ। ਜਿਸ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਕਤ ਜਾਣਕਾਰੀ ਦਿੰਦੇ ਹੋਏ ਗਵਾਂਢੀ ਅਤੇ ਪੱਤਰਕਾਰ ਰਾਜੀਵ ਕੁਮਾਰ ਬੱਬੂ ਨੇ ਦੱਸਿਆ ਕਿ ਮਰ ਚੁੱਕਿਆਂ ਮੱਝਾਂ ਵਿੱਚ ਇੱਕ ਸੱਜਰ ਸੂਈ ਮੱਝ ਸੀ ਤੇ ਸੂਣ ਵਾਲੀ ਮੱਝ ਸੀ। ਅਸਮਾਨੀ ਬਿਜਲੀ ਦੇ ਕਹਿਰ ਨੇ ਲੱਖਾਂ ਦਾ ਨੁਕਸਾਨ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਪਿਆਰ ਨਾਲ ਪਾਲੀਆਂ ਹੋਈਆਂ ਦੋਵੇਂ ਮੱਝ ਅਤੇ ਕੱਟੜੂ ਨੂੰ ਖੁਦ ਹੀ ਜ਼ਮੀਨ ਵਿਚ ਦਫਨਾ ਦਿੱਤਾ।

Leave a Reply

Your email address will not be published. Required fields are marked *