ਲੋਹੀਆਂ ਖਾਸ (ਰਜੀਵ ਕੁਮਾਰ ਬੱਬੂ)-ਕੱਲ੍ਹ ਜੰਡਿਆਲਾ ਮੰਜਕੀ ਵਿਖੇ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਦੀ ਮੀਟਿੰਗ ਰਣਧੀਰ ਸਿੰਘ ਫੱਗੂਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੈਂਟਰਲ ਜੋਨ (ਜਿਸ ਵਿਚ ਜਲੰਧਰ,ਕਪੂਰਥਲਾ ਅਤੇ ਲੁਧਿਆਣਾ ਜਿਲੇ ਅਉਦੇਂ ਹਨ) ਦੀ ਟੀਮ ਦਾ ਐਲਾਨ ਕੀਤਾ, ਇਸ ਵਿੱਚ ਪ੍ਰਧਾਨ ਮੰਨੂੰ ਦੇਵ ( ਸੰਤੋਸ਼ ਸਟੁਡੀੳ ਜੰਡਿਆਲਾ ਮੰਜਕੀ, ਕੈਸ਼ੀਅਰ ਜਤਿੰਦਰਪਾਲ ਸਿੰਘ ਕਪੂਰਥਲਾ, ਸੈਕਟਰੀ ਰਜੇਸ਼ ਅਧਿਆ ਫਗਵਾੜਾ,ਵਾਈਸ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਲੁਧਿਆਣਾ, ਪੀ ਆਰ ੳ ਗੁਰਪਾਲ ਸਿੰਘ ਪਾਲੀ ਨਕੋਦਰ ਨੂੰ ਬਣਾਇਆ ਗਿਆ ।ਇਥੇ ਜਿਲਾ ਜਲੰਧਰ ਅਤੇ ਲੁਧਿਆਣਾ ਦੀਆਂ ਟੀਮਾਂ ਦਾ ਵੀ ਐਲਾਨ ਕੀਤਾ ।ਇਸ ਮੀਟਿੰਗ ਵਿੱਚ ਗੁਰਨਾਮ ਸਿੰਘ ਸ਼ੇਰਪੁਰ (President all India Photographers Federation),RK Pardeep, Sanjeev Lekhi, Mangat Singh Handa, Sulinder pal Singh Lohian khas, Jughar Singh, Manjit Singh,baljit Singh mukandpur ,Rajiv kumar babbu ਤੋ ਇਲਾਵਾ ਆਦਮਪੁਰ,ਸੁਧਾਰ, ਲੁਧਿਆਣਾ, ਕਪੂਰਥਲਾ, ਫਗਵਾੜਾ, ਫਿਲੌਰ, ਗੁਰਾਇਆ ਦੇ ਫੋਟੋਗਰਾਫਰ ਵੀ ਹਾਜਰ ਸਨ।





