ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਕਾਂਗਰਸ ਦੇ ਸੀਨੀਅਰ ਨੇਤਾ ਆਸਕਰ ਫਰਨਾਂਡਿਸ ਦਾ ਅੱਜ ਕਰਨਾਟਕ ਵਿੱਚ ਦੇਹਾਂਤ ਹੋ ਗਿਆ। ਸਿਰ ਵਿੱਚ ਸੱਟ ਲੱਗਣ ਕਾਰਨ ਉਸ ਨੂੰ ਇਸ ਸਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਸਦੀ ਸਿਹਤ ਖਰਾਬ ਹੋ ਗਈ ਸੀ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਦੇ ਪਹਿਲਾ ਉਹ ਏਆਈਸੀਸੀ ਵਿੱਚ ਜਨਰਲ ਸਕੱਤਰ ਸਨ।
ਆਸਕਰ ਫਰਨਾਂਡੀਜ਼ ਯੂਪੀਏ ਸਰਕਾਰ ਵਿੱਚ ਸੜਕ ਅਤੇ ਆਵਾਜਾਈ, ਕਿਰਤ ਅਤੇ ਰੁਜ਼ਗਾਰ ਮੰਤਰੀ ਵੀ ਰਹਿ ਚੁੱਕੇ ਹਨ। ਉਹ ਅਜੇ ਵੀ ਰਾਜ ਸਭਾ ਮੈਂਬਰ ਸਨ। ਉਹ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਕਰੀਬੀ ਦੋਸਤਾਂ ਵਿੱਚ ਗਿਣੇ ਜਾਂਦੇ ਹਨ।





