ਜਲੰਧਰ( ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਅਧੀਨ ਪੈਂਦੇ ਪਿੰਡ ਕੁਰਾਲਾ ਵਿਖੇ ਨਾਜਾਇਜ਼ ਮਾਇਨਿੰਗ ਹੋ ਰਹੀ ਹੈ ਪਰ police ਰਾਜਨੀਤਿਕ ਦਬਾਅ ਹੇਠ ਦੋਸ਼ੀਆਂ ਉਪਰ ਪਰਚਾ ਦਰਜ ਨਹੀਂ ਕਰ ਰਹੀ ਉਕਤ ਦੋਸ਼ ਗੁਰਮੇਜ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਕੁਰਾਲਾ ਨੇ ਲਗਾਏ ਹਨ।
ਇਸੇ ਸਬੰਧ ਵਿੱਚ ਐਡਵੋਕੇਟ ਦੀਪਕ ਕੁਮਾਰ ਤੇ ਗੁਰਮੇਜ ਸਿੰਘ ਪੁੱਤਰ ਸ. ਕਿਸ਼ਨ ਸਿੰਘ ਵਾਸੀ ਪਿੰਡ ਕੁਰਾਲਾ, ਥਾਣਾ ਭੋਗਪੁਰ, ਜਲੰਧਰ ਦਿਹਾਤੀ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਾਸੀ ਹਰਜੀਤ ਸਿੰਘ ਪੁੱਤਰ ਦਲਵੀਰ ਸਿੰਘ ਦੁਆਰਾ ਆਪਣੀ ਮਾਤਾ ਸੁਰਿੰਦਰ ਕੌਰ ਪਤਨੀ ਦਲਵੀਰ ਸਿੰਘ ਦੇ ਪਿੰਡ ਕੁਰਾਲਾ ਸਥਿਤ ਖੇਤਾਂ ‘ਚੋਂ ਨਜਾਇਜ਼ ਮਾਈਨਿੰਗ ਕੀਤੀ ਗਈ ਸੀ। ਇਸ ਸਬੰਧ ਵਿਚ ਮਾਈਨਿੰਗ ਵਿਭਾਗ ਦੇ ਐਸਡੀਓ ਵੱਲੋਂ ਥਾਣਾ ਭੋਗਪੁਰ ਪੁਲਿਸ ਨੂੰ ਪੰਜਾਬ ਮਿਨਰਲ ਐਕਟ ਤਹਿਤ ਪਰਚਾ ਦਰਜ ਕਰਨ ਬਾਰੇ ਲਿਖਿਆ ਵੀ ਜਾ ਚੁੱਕਾ ਹੈ, ਪਰ ਪੁਲਿਸ ਰਾਜਨੀਤਕ ਦਬਾਅ ਹੇਠ ਦੋਸ਼ੀਆਂ ਨੂੰ ਬਚਾਉਣ ਲੱਗੀ ਹੋਈ ਹੈ। ਇਸ ਸਬੰਧ ‘ਚ ਕਈ ਵਾਰ ਚੌਕੀ ਇੰਚਾਰਜ ਪਚਰੰਗਾ, ਥਾਣਾ ਮੁਖੀ ਭੋਗਪੁਰ ਨੂੰ ਵੀ ਮਿਲਿਆ ਜਾ ਚੁੱਕਾ ਹੈ, ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਹਲਕਾ ਕਰਤਾਰਪੁਰ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਦੇ ਹਨ ਤੇ ਇਸ ਕਰਕੇ ਹੀ ਸਾਰੇ ਸਬੂਤ ਹੋਣ ਦੇ ਬਾਵਜੂਦ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਦੋਸ਼ੀਆਂ ਵੱਲੋਂ ਪਿੰਡ ‘ਚ ਲਗਾਤਾਰ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਪਿੰਡ ਕੁਰਾਲਾ ਦਾ ਮੌਜੂਦਾ ਪੰਚਾਇਤ ਮੈਂਬਰ ਹੋਣ ਨਾਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੇਰੇ ਵੱਲੋਂ ਇਸ ਸਬੰਧ ‘ਚ ਮਾਈਨਿੰਗ ਵਿਭਾਗ ਦੇ ਐਸਡੀਓ ਨੂੰ ਸੂਚਿਤ ਕੀਤਾ ਗਿਆ ਸੀ ਐਸਡੀਓ ਸਾਹਿਬ ਆਪਣੀ ਟੀਮ ਤੇ ਚੌਕੀ ਪਚਰੰਗਾ ਦੇ ਮੁਲਾਜ਼ਮਾਂ ਸਮੇਤ ਪਿੰਡ ਕੁਰਾਲਾ ‘ਚ ਜਿੱਥੇ ਇਨ੍ਹਾਂ ਵੱਲੋਂ ਨਜਾਇਜ ਮਾਈਨੈਂਸ ਕੀਤੀ ਜਾ ਰਹੀ ਸੀ, 9 ਅਗਸਤ, 2022 ਨੂੰ ਉੱਥੇ ਪਹੁੰਚੇ ਸਨ। ਇਨ੍ਹਾਂ ਵੱਲੋਂ ਮਾਈਨਿੰਗ ਲਈ ਵਰਤੀ ਜਾ ਰਹੀ ਜੇਸੀਬੀ ਤੇ ਟਰੈਕ ਟਰਾਲੀ ਸਮੇਤ ਡਰਾਈਵਰ ਵੀ ਫੜੇ ਸਨ। ਇਨ੍ਹਾਂ ਨੂੰ ਪੁਲਿਸ ਚੌਕੀ ਪਚਰੰਗਾ ਲੈ ਕੇ ਗਏ ਸਨ। ਨਜਾਇਜ਼ ਮਾਈਨਿੰਗ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ।
ਉਸੇ ਦਿਨ ਹੀ 9 ਅਗਸਤ ਨੂੰ ਮਾਈਨਿੰਗ ਵਿਭਾਗ ਦੇ ਐਸ਼ਡੀਓ ਸ. ਖੁਸ਼ਮਿੰਦਰ ਸਿੰਘ ਵੱਲੋਂ ਪੁਲਿਸ ਨੂੰ ਰਿਪੋਰਟ ਤਿਆਰ ਕਰਕੇ ਉਕਤ ਲੋਕਾਂ ਖਿਲਾਫ ਪੰਜਾਬ ਮਿਨਰਲ ਐਕਟ ਦੇ ਤਹਿਤ ਕਾਰਵਾਈ ਦੇ ਲਈ ਲਿਖਿਆ ਸੀ। ਐਸਡੀਓ ਨੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਉਕਤ ਲੋਕਾਂ ਨੇ ਨਜਾਇਜ਼ ਤੌਰ ‘ਤੇ ਖੇਤਾਂ ‘ਚ 12 ਫੁੱਟ ਤੱਕ ਨਜਾਇਜ਼ ਮਾਈਨਿੰਗ ਕੀਤੀ ਹੈ। ਸਾਡੀ ਜਾਣਕਾਰੀ ਮੁਤਾਬਕ ਪੁਲਿਸ ਨੇ ਜੇਸੀਬੀ, ਟਰੈਕਟਰ ਟਰਾਲੀ ਤੇ ਡਰਾਈਵਰ ਵੀ ਛੱਡ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਦੇ ਉਚ ਅਧਿਕਾਰੀਆਂ ਦੇ ਧਿਆਨ ‘ਚ ਇਹ ਗੱਲ ਲਿਆਉਣਾ ਚਾਹੁੰਦਾ ਤਾਂ ਕਿ ਇਸ ਮਾਮਲੇ ਨੂੰ ਨੋਟਿਸ ‘ਚ ਲੈ ਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਜੇਕਰ ਇਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਕੋਰਟ ਦਾ ਦਰਵਾਜਾ ਖੜਕਾਵਾਂਗੇ।





