*”ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਮਨਾਇਆ ‘ਹਿੰਦੀ ਦਿਵਸ’*

शिक्षा
Spread the love

ਜਲੰਧਰ, 14 ਸਤੰਬਰ (ਦਾ ਮਿਰਰ ਪੰਜਾਬ) — ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ, ਜਲੰਧਰ ਨੇ ਬੜੇ ਮਾਣ ਨਾਲ ‘ਹਿੰਦੀ ਦਿਵਸ’ ਮਨਾਇਆ। ਕਬੀਰ ਦਾਸ ਜੀ ਦੇ ਦੋਹੇ, ਰਹੀਮ ਜੀ ਦੇ ਦੋਹੇ ਅਤੇ ਤੁਲਸੀਦਾਸ ਜੀ ਦੇ ਦੋਹੇ ਹਿੰਦੀ ਭਾਸ਼ਾ ਵਿੱਚ ਪੜ੍ਹ ਕੇ ਵਿਦਿਆਰਥੀ-ਅਧਿਆਪਕਾਂ ਨੇ ਇਹ ਸੰਦੇਸ਼ ਦਿੱਤਾ ਕਿ ਹਿੰਦੀ ਭਾਸ਼ਾ ਸਾਡੀ ਸੱਭਿਆਚਾਰਕ ਵਿਰਾਸਤ ਦੀ ਰੂਹ ਹੈ। ਇਹ ਸਾਡੀ ਮਾਤ-ਭਾਸ਼ਾ ਹੈ ਅਤੇ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ।
ਹਿੰਦੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਨਾਲ ਮਿਲਾਏ ਬਗੈਰ ਇਸ ਨੂੰ ਸੰਭਾਲਣ ਅਤੇ ਪ੍ਰਸਾਰਿਤ ਕਰਨ ਦੇ ਵਿਸ਼ੇ ’ਤੇ ਇੱਕ ਵਰਚੂਅਲ ਨਾਟਕ ਨੇਹਾ ਸਰੀਨ, ਨੀਸ਼ੂ ਵਾਲੀਆ, ਸ਼ਿਖਾ ਸੈਨਨ, ਮਿਤਾਲੀ ਰਾਣਾ, ਪ੍ਰੀਤੀ ਅਤੇ ਅਮਨਪ੍ਰੀਤ ਕੌਰ ਦੁਆਰਾ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ। ਆਧੁਨਿਕ ਸਮੇਂ ਵਿੱਚ ਹਿੰਦੀ ਭਾਸ਼ਾ ਦੀ ਮਹਤੱਤਾ ਇਸ ਨਾਟਕ ਰਾਹੀਂ ਦਿਖਾਈ ਗਈ।
ਬਹੁਤ ਸਾਰੇ ਵਿਦਿਆਰਥੀ-ਅਧਿਆਪਕਾਂ ਦੁਆਰਾ ਹਿੰਦੀ ਭਾਸ਼ਾ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦੇ ਹੋਏ ਸਵੈ-ਰਚਨਾ ਵਾਲੀਆਂ ਕਵਿਤਾਵਾਂ ਦਾ ਪਾਠ ਕੀਤਾ ਗਿਆ। ਪਿ੍ਰੰਸੀਪਲ ਡਾ. ਅਰਜਿੰਦਰ ਸਿੰਘ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਈ-ਸਰਟੀਫਿਕੇਟ ਦਿੱਤੇ ਗਏ।

Leave a Reply

Your email address will not be published. Required fields are marked *