ਜਲੰਧਰ, 13 ਜਨਵਰੀ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਦੇ ਪੰਜੇ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਰਾਇਲ ਵਰਲਡ) ਅਤੇ ਇਨੋਸੈਂਟ ਹਾਰਟਸ ਕਾਲਜ ਆਫ ਐਜੁਕੇਸ਼ਨ, ਜਲੰਧਰ ਨੇ ਰਵਾਇਤੀ ਪੰਜਾਬੀ ਰੀਤੀ-ਰਿਵਾਜਾਂ ਨੂੰ ਖੁਸ਼ਹਾਲ ਬਣਾਉਣਾ ਅਤੇ ਇਕਜੁਟਤਾ, ਸੁੰਦਰਤਾ, ਪਵਿੱਤਰਤਾ ਦੇ ਮੁੱਲਾਂ ਨੂੰ ਵਿਕਸਿਤ ਕਰਨ, ਪਿਆਰ ਅਤੇ ਖੁਸ਼ੀਆਂ ਫੈਲਾਉਣ ਲਈ ਵਰਚੁਅਲੀ ਲੋਹੜੀ-ਤਿਊਹਾਰ ਮਾਨਿਆ। ਰਵਾਇਤੀ ਵੇਸ਼ਭੂਸ਼ਾ ਵਿੱਚ ਸਜੇ ਸਕੂਲਾਂ ਦੇ ਬੱਚਿਆਂ ਨੇ ਵਰਚੁਅਲੀ ਪੰਜਾਬ ਦਾ ਲੋਕ-ਨਿ੍ਰਤ ਭੰਗੜਾ ਪੇਸ਼ ਕੀਤਾ। ਕਾਲਜ ਵਿੱਚ ਵਰਚੁਅਲ ਕਲਚਰਲ ਪ੍ਰੋਗਰਾਮ ਦਾ ਆਰੰਭ ਟੱਪੇ ਅਤੇ ਆਨਲਾਈਨ ਡਾਂਸ ਮੁਕਾਬਲੇ ਦੇ ਨਾਲ ਹੋਇਆ। ਵੀਰਤਾ ਦੇ ਕਾਰਜਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਆਨਲਾਈਨ ਪੁਰਾਣਿਕ ਕਥਾਵਾਂ ਸੁਨਣ ਨਾਲ ਵਿਦਿਆਰਥੀਆਂ-ਅਧਿਆਪਕਾਂ ਦੇ ਵਿਚਕਾਰ ਬਲਿਦਾਨ, ਵੀਰਤਾ ਅਤੇ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਹੋਈ। ‘ਪੰਜਾਬੀ ਕਿਸਾਨਾਂ ਲਈ ਲੋਹੜੀ ਦਾ ਮਹੱਤਵ’ ਅਤੇ ‘ਇਸ ਦਿਨ ਪੰਜਾਬੀ ਪਕਵਾਨ ਅਤੇ ਰੀਤੀ-ਰਿਵਾਜਾਂ ਦਾ ਪਾਲਣ’ ਵਿਸ਼ੇ ’ਤੇ ਆਨਲਾਈਨ ਕੋਲਾਜ ਬਣਾਉਣ ਦੀ ਪ੍ਰਤੀਯੋਗਤਾ ਵੀ ਆਯੋਜਿਤ ਕੀਤੀ ਗਈ। ਕੋਲਾਜ ਮੇਕਿੰਗ ਮੁਕਾਬਲੇ ਵਿੱਚ ਆਸ਼ਨਾ ਕੌਰ ਅਤੇ ਨਵਜੀਤ ਕੌਰ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਲੋਕ-ਨਿ੍ਰਤ ਮੁਕਾਬਲੇ ਵਿੱਚ ਸਾਕਸ਼ੀ ਠਾਕੁਰ ਅਤੇ ਲੋਕਗੀਤ ਮੁਕਾਬਲੇ ਵਿੱਚ ਵਿਸ਼ਾਲੀ ਅਰੋੜਾ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਪ੍ਰੀਤੀ ਨੇ ਡਿਜਿਟਲ ਕਾਰਡ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਪਿ੍ਰੰਸੀਪਲ ਡਾ. ਅਰਜਿੰਦਰ ਸਿੰਘ ਨੇ ਲੋਹੜੀ ਮਨਾਉਣ ਦੇ ਮਹੱਤਵ ਬਾਰੇ ਦਸਿੱਆ। ਉਨ੍ਹਾਂ ਨੇ ਕਿਹਾ ਕਿ ਇਸ ਤਿਊਹਾਰ ਤੇ ਲੋਕ ਸੂਰਜਦੇਵ ਅਤੇ ਅਗਨੀਦੇਵ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਸਾਨੂੰ ਸਭ ਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੀਆਂ ਨਕਾਰਾਤਮਕ ਭਾਵਨਾਵਾਂ ਅਤੇ ਸਮਾਜਿਕ ਬੁਰਾਈਆਂ ਨੂੰ ਇਸ ਅਲਾਵ ਵਿੱਚ ਜਲਾ ਦੇਈਏ।





