ਹੁਸ਼ਿਆਰਪੁਰ 21 ਸਤੰਬਰ ( ਤਰਸੇਮ ਦੀਵਾਨਾ ) ਜਸਪਾਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਕਾਨ ਨੰਬਰ 79 ਬਲਾਕ ਏ ਮਾਊਂਟ ਐਵੇਨਿਊ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਪੁਲੀਸ ਨੂੰ ਦੱਸਿਆ ਕਿ ਮੇਰਾ ਲੜਕਾ ਰਾਜਨ 21 ਸਾਲ ਨੂੰ ਸੇਵੇਰੇ 4 ਵਜਕੇ 40 ਮਿੰਟ ਤੇ ਆਪਣੀ ਸਵਿਫਟ ਡਿਜ਼ਾਇਰ ਕਾਰ ਨੰਬਰ ਪੀ ਬੀ 07 ਏ ਐਚ – 5479 ਤੇ ਸਵਾਰ ਹੋ ਕੇ ਆਪਣੀ ਆਡ਼੍ਹਤ ਤੇ ਆਇਆ ਤੇ ਉਹ ਅਤੇ ਉਸਦਾ ਭਰਾ ਜੈਪਾਲ ਆਪਣੀ ਐਕਟਿਵਾ ਤੇ ਆਪਣੇ ਲੜਕੇ ਦੇ ਪਿੱਛੇ ਪਿੱਛੇ ਆ ਰਹੇ ਸੀ ਤਾਂ ਪਿੱਛੋਂ ਇਕ ਚਿੱਟੇ ਰੰਗ ਦੀ ਵਰਨਾ ਕਾਰ ਸਾਡੇ ਲੜਕੇ ਰਾਜਨ ਦੀ ਗੱਡੀ ਦੇ ਕੋਲ ਖੜ੍ਹੀ ਕਰਕੇ ਰਾਜਨ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਏ ਅਤੇ ਉਸ ਉਸ ਦੀ ਗੱਡੀ ਵੀ ਨਾਲ ਹੀ ਲੈ ਗਏ ਉਨ੍ਹਾਂ ਦੱਸਿਆ ਕਿ ਅਗਵਾਕਾਰ ਲੜਕੇ ਰਾਜਨ ਦੇ ਨੰਬਰ ਤੋਂ ਇਲਾਵਾ ਵੱਖ ਵੱਖ ਨੰਬਰਾਂ ਤੋਂ ਰਾਜਨ ਨੂੰ ਛੱਡਣ ਲਈ ਪੰਜਾਹ ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਸਨ । ਇਸ ਸੰਬੰਧੀ ਸ਼੍ਰੀਮਤੀ ਅਮਨੀਤ ਕੌਂਡਲ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਲੜਕੇ ਰਾਜਨ ਦੀ ਅਗਵਾ ਦੀ ਹੋਈ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿਚ ਕਾਫੀ ਸਹਿਮ ਤੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਸੀ ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਤੁਰੰਤ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਪੰਜਾਬ ਵਿੱਚ ਰੈੱਡ ਅਲਰਟ ਕਰਵਾ ਕੇ ਨਾਕਾਬੰਦੀ ਕਰਵਾਈ ਗਈ ਸੀ ਅਤੇ ਇਸ ਘਟਨਾ ਨੂੰ ਹੱਲ ਕਰਨ ਸਬੰਧੀ ਰਵਿੰਦਰਪਾਲ ਸਿੰਘ ਸੰਧੂ ਐੱਸ ਪੀ ਡੀ ਮਨਦੀਪ ਸਿੰਘ ਪੀ ਪੀ ਐੱਸ ਪੁਲਸ ਕਪਤਾਨ ਪੀਬੀਆਈ ਓੁ ਸੀ ਐਂਡ ਨਾਰਕੋਟਿਕਸ ਤੇ ਡੀ ਐਸ ਪੀ ਪ੍ਰੇਮ ਸਿੰਘ ਦੀ ਨਿਗਰਾਨੀ ਹੇਠ ਉਕਤ ਹੋਈ ਵਾਰਦਾਤ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਤੁਸ਼ਾਰ ਗੁਪਤਾ ਆਈਪੀਐਸ ਸਹਾਇਕ ਪੁਲੀਸ ਕਪਤਾਨ ਸਬ ਡਿਵੀਜ਼ਨ ਗੜ੍ਹਸ਼ੰਕਰ ਰਾਕੇਸ਼ ਕੁਮਾਰ ਪੀਪੀਐਸ ਉਪ ਪੁਲਸ ਕਪਤਾਨ ਡਿਟੈਕਟਿਵ ਹੁਸ਼ਿਆਰਪੁਰ ਗੁਰਪ੍ਰੀਤ ਸਿੰਘ ਗਿੱਲ ਪੀ ਪੀ ਐੱਸ ਉਪ ਪੁਲਸ ਕਪਤਾਨ ਸਥਾਨਿਕ ਹੁਸ਼ਿਆਰਪੁਰ ਅਤੇ ਪ੍ਰਵੇਸ਼ ਚੋਪਡ਼ਾ ਪੀ ਪੀ ਐੱਸ ਉਪ ਪੁਲਸ ਕਪਤਾਨ ਸਿਟੀ ਹੁਸ਼ਿਆਰਪੁਰ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਤਫਦੀਸ਼ ਵੱਖ ਵੱਖ ਐਂਗਲਾਂ ਤੋਂ ਸੂਝਬੂਝ ਪ੍ਰੋਫੈਸ਼ਨਲ ਵਿਗਿਆਨਕ ਅਤੇ ਟੈਕਨੀਕਲ ਤਰੀਕੇ ਨਾਲ ਅਮਲ ਵਿਚ ਲਿਆਂਦੀ ਗਈ ਤੇ ਪੁਲਸ ਨੂੰ ਉਸ ਵੇਲੇ ਇਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮੁਕੱਦਮੇ ਵਿਚ ਲੋੜੀਂਦੇ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਵਰਿੰਦਰਪਾਲ ਸਿੰਘ ਉਰਫ ਵਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਚੂੰਗ ਥਾਣਾ ਮਹਿਤਾ ਅੰਮ੍ਰਿਤਸਰ ਜੋ ਕਿ ਦਰਮਨ ਕਾਹਲੋਂ ਦੇ ਕਹਿਣ ਤੇ ਮੰਗੀ ਗਈ ਫਿਰੌਤੀ ਦੀ ਰਕਮ ਲੈਣ ਵਾਸਤੇ ਆਇਆ ਸੀ ਜਿਸ ਨੂੰ ਕਿ ਪੁਲਸ ਵੱਲੋਂ ਬਡ਼ੀ ਮੁਸਤੈਦੀ ਹੁਸ਼ਿਆਰੀ ਅਤੇ ਬੜੀ ਮਿਹਨਤ ਨਾਲ ਟਾਂਡਾ ਰੋਡ ਸ੍ਰੀ ਹਰਗੋਬਿੰਦਪੁਰ ਨਹਿਰ ਲਾਗੇ ਤੋਂ ਕਾਬੂ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਪਾਸੋਂ ਇਕ ਮੋਟਰਸਾਈਕਲ ਬਿਨਾਂ ਨੰਬਰੀ
ਇੱਕ ਪਿਸਟਲ 32 ਬੋਰ ਅਤੇ 3 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਮੁਕੱਦਮੇ ਦੀ ਤਫਤੀਸ਼ ਦੌਰਾਨ ਅਗਵਾਕਾਰਾ ਨੂੰ ਪੁਲਿਸ ਦਾ ਪ੍ਰੈਸ਼ਰ ਨਾ ਝੱਲਦੇ ਹੋਏ ਲੜਕੇ ਰਾਜਨ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਅਗਵਾਕਾਰਾਂ ਨੂੰ ਉਨ੍ਹਾਂ ਵੱਲੋਂ ਅਗਵਾ ਕੀਤੇ ਲੜਕੇ ਰਾਜਨ ਨੂੰ ਸਵੇਰੇ 3 ਵਜੇ ਬੇਵੱਸ ਹੋ ਕੇ ਕਸਬਾ ਖਿਲਚੀਆਂ ਅੰਮ੍ਰਿਤਸਰ ਵਿਖੇ ਛੱਡ ਗਏ ਜਿੱਥੋਂ ਕਿ ਰਵਿੰਦਰਪਾਲ ਸਿੰਘ ਸੰਧੂ ਪੀ ਪੀ ਐੱਸ ਪੁਲਸ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਤੁਸ਼ਾਰ ਗੁਪਤਾ ਆਈਪੀਐਸ ਸਹਾਇਕ ਪੁਲੀਸ ਕਪਤਾਨ ਸਬ ਡਿਵੀਜ਼ਨ ਗੜ੍ਹਸ਼ੰਕਰ ਅਤੇ ਗੁਰਪ੍ਰੀਤ ਸਿੰਘ ਗਿੱਲ ਪੀ ਪੀ ਐੱਸ ਉਪ ਪੁਲਸ ਕਪਤਾਨ ਸਥਾਨਕ ਹੁਸ਼ਿਆਰਪੁਰ ਵੱਲੋਂ ਲੜਕੇ ਰਾਜਨ ਨੂੰ ਸਹੀ ਸਲਾਮਤ ਲਿਆ ਕੇ ਸਾਰਿਆਂ ਦੀ ਹਾਜ਼ਰੀ ਵਿੱਚ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਵੱਲੋਂ ਵਾਰਸਾਂ ਦੇ ਹਵਾਲੇ ਕੀਤਾ ਗਿਆ ਮੁਕੱਦਮੇ ਵਿਚ ਲੜਕੇ ਰਾਜਨ ਦੀ ਕਾਰ ਪੀ ਬੀ 07 ਏ ਐਚ – 5479 ਪਹਿਲਾਂ ਹੀ ਸੋਨਾਲਿਕਾ ਦੇ ਨੇਡ਼ਿਓਂ ਬਰਾਮਦ ਕੀਤੀ ਜਾ ਚੁੱਕੀ ਹੈ ਗ੍ਰਿਫਤਾਰ ਦੋਸ਼ੀ ਵਰਿੰਦਰਪਾਲ ਸਿੰਘ ਉਰਫ ਵਿੱਕੀ ਪਾਸੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਰਣਵੀਰ ਸਿੰਘ ਉਰਫ ਰਾਣਾ ਵਾਸੀ ਕੰਦੋਂਵਾਲੀਆ ਦਾ ਹਸਪਤਾਲ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਅਤੇ ਇਨ੍ਹਾਂ ਦੇ ਖ਼ਿਲਾਫ਼ ਥਾਣਾ ਮਜੀਠਾ ਅੰਮ੍ਰਿਤਸਰ ਵਿਖੇ ਪਰਚਾ ਦਰਜ ਹੋਇਆ ਸੀ ਜਿਸ ਵਿੱਚ ਇਸ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਵੀ ਇਸ ਗਰੋਹ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ ਤਾਂ ਉਕਤ ਦੋਸ਼ੀ ਆਪਣੇ ਸਾਥੀਆਂ ਨੂੰ ਲੁਕਣ ਲਈ ਪਨਾਹ ਦਿੰਦਾ ਸੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਬਰਮਨ ਕਾਹਲੋਂ ਜੋ ਕਿ ਵਿਦੇਸ਼ ਯੂਐਸਏ ਅਤੇ ਸਤਿੰਦਰਪਾਲ ਸਿੰਘ ਤੱਗੜ ਜੋ ਕਿ ਮਲੇਸ਼ੀਆ ਵਿਖੇ ਰਹਿੰਦਾ ਹੈ ਦੇ ਕਹਿਣ ਤੇ ਦਿੱੱਤਾ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ;





