*ਇੰਨੋਸੈਂਟ ਹਾਰਟਸ ਦਾ ਅਭਿਨਵ ਠਾਕੁਰ ਪੰਜਾਬ ਸਟੇਟ ਬੈਡਮਿੰਟਨ ’ਚ ਦੋਹਰਾ ਖਿਤਾਬ ਜਿੱਤ ਕੇ ਸਰਬੋਤਮ ਖਿਡਾਰੀ ਘੋਸ਼ਿਤ*

खेल
Spread the love

ਜਲੰਧਰ, 21 ਸੰਤਬਰ ( ਦਾ ਮਿਰਰ ਪੰਜਾਬ) — ਇੰਨੋਸੈਂਟ ਹਾਰਟਸ ਲੋਹਾਰਾਂ ਦੇ ਅਭਿਨਵ ਠਾਕੁਰ ਨੇ ਮੋਹਾਲੀ ਵਿੱਚ ਆਯੋਜਿਤ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸਿੰਗਲ ਅਤੇ ਡਬਲ ਕੈਟਾਗਰੀ ਵਿੱਚ ਸੋਨ ਪਦਕ ਜਿੱਤ ਕੇ ਦੋਹਰਾ ਖਿਤਾਬ ਹਾਸਿਲ ਕੀਤਾ ਅਤੇ 17 ਸਾਲ ਦੀ ਉਮਰ ਵਿੱਚ ਸੀਨੀਅਰ ਪੰਜਾਬ ਸਟੇਟ ਚੈਂਪੀਅਨ ਬਣ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅਭਿਨਵ ਠਾਕੁਰ ਨੇ 13,000/- ਦਾ ਨਕਦ ਪੁਰਸਕਾਰ ਵੀ ਪ੍ਰਾਪਤ ਕੀਤਾ ਅਤੇ ਉਸ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਵੀ ਘੋਸ਼ਿਤ ਕੀਤਾ ਗਿਆ। 12ਵੀਂ ਜਮਾਤ ਵਿੱਚ ਪੜ੍ਹਨ ਵਾਲਾ ਅਭਿਨਵ ਠਾਕੁਰ ਸਕੂਲ ਦੇ ਲਈ ਬਹੁਤ ਪੁਰਸਕਾਰ ਜਿੱਤ ਚੁੱਕਾ ਹੈ। ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਨੇ ਅਭਿਨਵ ਠਾਕੁਰ ਨੂੰ ਉਸ ਦੀ ਸ਼ਾਨਦਾਰ ਸਫਲਤਾ ਉੱਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਕੇ ਪ੍ਰੋਤਸਾਹਿਤ ਕੀਤਾ।

Leave a Reply

Your email address will not be published. Required fields are marked *