ਜਲੰਧਰ, 27 ਸਤੰਬਰ (ਦਾ ਮਿਰਰ ਪੰਜਾਬ): ਵਿਸ਼ਵਪੱਧਰੀ ਸੈਰ-ਸਪਾਟਾ ਦੇ ਪ੍ਰਤੀ ਸਮਾਜਕ, ਸਾਂਸਕ੍ਰਿਤਕ, ਰਾਜਨੈਤਿਕ ਅਤੇ ਆਰਥਿਕ ਮੁਲਾਂ ਦੇ ਬਾਰੇ ਜਾਗਰੂਕਤਾ ਵਧਾਉਣ ਲਈ ਇੰਨੋਸੈਂਟ ਗਰੂੱਪ ਆਫ ਇੰਸਟੀਚਿਊਸ਼ਨ ਦੇ ਅੰਤਰਗਤ ਸਕੂਲ ਆਫ ਹੋਟਲ ਮੈਨੇਜਮੈਂਟ ਨੇ ਵਿਸ਼ਵ ਸੈਰ-ਸਪਾਟਾ ਦਿਵਸ ਦੀ ਪੁਰਵ ਸੰਧਯਾ ਤੇ ਇਕ ਪੀਪੀਟੀ ਅਤੇ ਪੇਂਟਿੰਗ ਪ੍ਰਤੀਯੋਗਿਤਾ ਦਾ ਆਯੋਜਨ ਕਿਤਾ। ਦੋਨੋਂ ਗਤੀਵਿਧੀਆਂ ਦਾ ਆਯੋਜਨ ‘ਟੂਰਿਜ਼ਮ ਫਾਰ ਇਨਕਲੂਸਿਵ ਗਰੋਥ’ ਵਿਸ਼ੇ ਦੇ ਤਹਿਤ ਸੀ। ਵਿਰਚੁਅਲ ਪੀਪੀਟੀ ਦਾ ਸੰਚਾਲਨ ਪ੍ਰੋ. ਸੁਖਜੀਤ ਕੌਰ ਨੇ ਕੀਤਾ। ਉਹਨਾਂ ਨੇ ਇਨਕਲੂਸਿਵ ਗਰੋਥ ਇਨ ਟੋਰਿਜ਼ਮ ਤੇ ਰੋਸ਼ਨੀ ਪਾਈ। ਉਹਨਾਂ ਨੇ ਕਿਹਾ ਕਿ ਸੈਰ-ਸਪਾਟਾ ਸਮਾਜਕ ਸਿੱਖਿਆ ਨੂੰ ਅੱਗੇ ਵਧਾਉਂਦਾ ਹੈ ਅਤੇ ਜਨਤਾ ਨੂੰ ਇਹ ਦਿਖਾਉਣ ਵਿੱਚ ਮਦਦ ਕਰਦਾ ਹੈ ਕਿ ਸੈਰ-ਸਪਾਟਾ ਕਿਸੇ ਦੇਸ਼ ਦੇ ਆਰਥਿਕ ਮੁਲਾਂ ਨੂੰ ਪ੍ਰਭਾਵਿਤ ਕਰਤਾ ਹੈ। ਚਿੱਤਰ ਕਲਾ ਪ੍ਰਤਿਯੋਗਿਤਾ ਵਿੱਚ ਵਿਦਿਆਰਥੀਆਂ ਨੇ ਸੈਰ-ਸਪਾਟਾ ਖੇਤਰ ਵਿੱਚ ਸਮਾਵੇਸ਼ੀ ਵਿਕਾਸ ਦੀ ਜ਼ਰੂਰਤ ਹੈ, ਤੇ ਰੋਸ਼ਨੀ ਪਾਉਂਦਿਆਂ ਸੋਹਣੇ ਚਿੱਤਰ ਬਣਾਏ। ਪੇਂਟਿੰਗ ਪ੍ਰਤੀਯੋਗਿਤਾ ਦੇ ਜੇਤੂ ਸਿਮਰਨ ਜੀਤ, ਬੀ.ਟੀ.ਟੀ.ਏਮ-7 ਸਮੈਸਟਰ ਰਹੇ। ਉਨ੍ਹਾਂ ਨੇ ਇਸ ਤਰ੍ਹਾਂ ਵਧੀਆ ਪ੍ਰੋਗਰਾਮ ਦਾ ਆਯੋਜਨ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜਿਵੇਂ ਜਿਵੇਂ ਇਹ ਸੈਰ-ਸਪਾਟਾ ਵਧੇਗਾ, ਵਪਾਰ ਵਿੱਚ ਵੀ ਲਾਭ ਹੋਵੇਗਾ।





