ਪੈਰਿਸ 20 ਅਗਸਤ (ਭੱਟੀ ਫਰਾਂਸ) ਮੀਡੀਏ ਦੁਆਰਾ ਮਿਲੀ ਰਿਪੋਰਟ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਹੜੇ ਕਿ ਅੱਜਕੱਲ ਦਸ਼ਮੇਸ਼ ਸਿੱਖ ਅਕੈਡਮੀ ਦੇ ਸੱਦੇ ਉਪਰ ਯੂਰਪ ਦੌਰੇ ਤੇ ਆਏ ਹੋਏ ਹਨ , ਦੇ ਅਨੁਸਾਰ ਉਹ ਆਪਣੇ ਉਲੀਕੇ ਹੋਏ ਪਰੋਗਰਾਮ ਮੁਤਾਬਿਕ ਬੀਤੇ ਕੱਲ ਉਹ ਬੋਬੀਨੀ ਗੁਰੂ ਘਰ ਹਾਜਰੀ ਭਰਨ ਵਾਸਤੇ ਪਹੁੰਚੇ ਸਨ । ਗੁਰੂ ਘਰ ਪਹੁੰਚਣ ਤੇ ਗੁਰੂ ਘਰ ਦੀ ਸਮੂੰਹ ਸਾਧ ਸੰਗਤ ਅਤੇ ਗੁਰਦਵਾਰਾ ਪਰਬੰਧਕ ਕਮੇਟੀ ਨੇ ਸਮੇਤ ਫਰਾਂਸ ਦੀਆਂ ਜਥੇਬੰਦੀਆ ਨੇ ਸਿੰਘ ਸਾਹਿਬ ਨੂੰ ਜੀਅ ਆਇਆ ਕਿਹਾ ਅਤੇ ਭਰਵਾਂ ਸੁਆਗਤ ਕੀਤਾ। ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਿੰਘ ਸਾਹਿਬ ਨੇ ਕਿਹਾ ਕਿ ਹੁਣ ਸਹੀ ਵੇਲਾ ਹੈ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਮੁਸੰਦਾ ਤੋ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਾਹਿਤ ਹੋਰਨਾ ਗੁਰਧਾਮਾਂ ਨੂੰ ਅਜਾਦ ਕਰਵਾਈਏ ਤਾ ਹੀ ਸਹੀ ਮਰਿਯਾਦਾ ਲਾਗੂ ਹੋ ਸਕਦੀ ਹੈ ਵਰਨਾ ਖੁਆਰ ਹੀ ਹੁੰਦੇ ਰਹਾਗੇ। ਗੁਰੂ ਘਰ ਦੀ ਪਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆ ਨੇ ਸਾਝੇ ਤੌਰ ਤੇ ਸਿੰਘ ਸਾਹਿਬ ਨੂੰ ਯਕੀਨ ਦੁਆਇਆ ਕਿ ਤੁਸੀਂ ਪਰੋਗਰਾਮ ਉਲੀਕੋ ਅਸੀ ਤੁਹਾਡੇ ਹਰ ਹੁਕਮ ਤੇ ਖੁੱਲੇ ਦਿਲ ਨਾਲ ਪਹਿਰਾ ਦਿਆਂਗੇ। ਸਿੰਘ ਸਾਹਿਬ ਨੂੰ ਜਥੇਬੰਦੀਆ ਦੇ ਨੁਮਾਇੰਦਿਆ ਅਤੇ ਗੁਰੂ ਘਰ ਦੀ ਪਰਬੰਧਕ ਕਮੇਟੀ ਨੇ ਸਾਝੇ ਤੌਰ ਤੇ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਏ ਅਤੇ ਮਾਇਕ ਸਹਾਇਤਾ ਦੇ ਕੇ ਸਨਮਾਨਿਤ ਕੀਤਾ । ਸਨਮਾਨਿਤ ਕਰਨ ਵਾਲਿਆਂ ਵਿੱਚ ਪੰਥਕ ਜਥੇਬੰਦੀਆ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ , ਸਿੱਖ ਫ਼ੈਡਰੇਸ਼ਨ ਫਰਾਂਸ , ਫਰਾਂਸ ਸਿੱਖ ਕੌਂਸਲ, ਦਸ਼ਮੇਸ਼ ਸਿੱਖ ਅਕੈਡਮੀ ਅਤੇ ਅਖੰਡ ਕੀਰਤਨੀ ਜਥੇ ਦੇ ਨਾਲ ਨਾਲ ਗੁਰੂ ਘਰ ਦੀ ਪਰਬੰਧਕ ਕਮੇਟੀ ਦੇ ਨਾਮ ਵਰਨ਼ਣ ਯੋਗ ਹਨ । ਸਿੰਘ ਸਾਹਿਬ ਦੇ ਵਿਚਾਰ ਸੁਣਨ ਵਾਸਤੇ ਫਰਾਂਸ ਦੀਆਂ ਬੇਸ਼ੁਮਾਰ ਸੰਗਤਾਂ ਗੁਰੂ ਘਰ ਬੋਬੀਨੀ ਪਹੁੰਚੀਆ ਹੋਈਆਂ ਸਨ। ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ । ਇਸ ਮੌਕੇ ਹਾਜਰੀ ਭਰਨ ਵਾਲਿਆਂ ਵਿੱਚ ਜਥੇਦਾਰ ਗੁਰਦਿਆਲ ਸਿੰਘ, ਭਾਈ ਚੈਨ ਸਿੰਘ, ਰਘੁਬੀਰ ਸਿੰਘ ਕੋਹਾੜ , ਬਸੰਤ ਸਿੰਘ ਪੰਜਹੱਥਾ, ਭਾਈ ਸ਼ਿੰਗਾਰਾ ਸਿੰਘ ਮਾਨ, ਦੇਵਿੰਦਰ ਸਿੰਘ ਖਾਲਸਾ, ਜਸਪਾਲ ਸਿੰਘ ਸਿੱਧੂ , ਸੁਖਵੀਰ ਸਿੰਘ ਕੰਗ, ਰਾਜਬੀਰ ਸਿੰਘ ਤੁੰੰਗ, ਸਤਨਾਮ ਸਿੰਘ ਖਾਲਸਾ , ਪਰਿਥੀਪਾਲ ਸਿੰਘ ਵਰਿਆਣਾ , ਸੁਖਦੇਵ ਸਿੰਘ ਖਾਲੂ , ਬਲਵਿੰਦਰ ਸਿੰਘ ਕੇ ਵੀ ਸਾਗਰ, ਭਾਈ ਸ਼ਮਿੰਦਰ ਸਿੰਘ ਅਤੇ ਨਿਹੰਗ ਇਕਬਾਲ ਸਿੰਘ ਤੋ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸ਼ੀਅਤਾ ਹਾਜਿਰ ਸਨ । ਇੱਥੇ ਇਹ ਦੱਸਣ ਯੋਗ ਹੈ ਕਿ ਸਿੰਘ ਸਾਹਿਬ ਅਜੇ ਚਾਰ ਪੰਜ ਦਿਨ ਯੂਰਪ ਵਿੱਚ ਹੋਰ ਠਹਿਰਣਗੇ , ਇਸ ਲਈ ਜੇਕਰ ਕਿਸੇ ਹੋਰ ਨੇ ਸਿੰਘ ਸਾਹਿਬ ਨੂੰ ਮਿਲਣਾ ਹੋਵੇ ਤਾ ਉਹ ਜਥੇਦਾਰ ਗੁਰਦਿਆਲ ਸਿੰਘ ਨਾਲ ਕੁੰਟੈਕਟ ਕਰ ਸਕਦਾ ਹੈ ।





