ਚੰਡੀਗੜ੍ਹ (ਦਾ ਮਿਰਰ ਪੰਜਾਬ)ਪੰਜਾਬ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕੋਲੇ ਦੇ ਗੰਭੀਰ ਸੰਕਟ ਨੇ ਪਾਵਰ ਪਲਾਂਟਾਂ ਨੂੰ ਪ੍ਰਭਾਵਤ ਕੀਤਾ ਹੈ।ਕੋਲੇ ਦੀ ਘਾਟ ਕਾਰਨ ਪੰਜਾਬ ਦੇ ਪੰਜ ਥਰਮਲ ਯੂਨਿਟ ਬੰਦ ਕਰਨੇ ਪਏ ਹਨ। ਮੀਡੀਆ ਰਿਪੋਰਟ ਅਨੁਸਾਰ ਤਲਵੰਡੀ ਸਾਬੋ ਪਾਵਰ ਪਲਾਂਟ ਅਤੇ ਰੋਪੜ ਪਲਾਂਟ ਵਿੱਚ ਦੋ -ਦੋ ਯੂਨਿਟ ਬੰਦ ਹਨ, ਜਦੋਂ ਕਿ ਲਹਿਰ ਮੁਹੱਬਤ ਪਲਾਂਟ ਵਿੱਚ ਇੱਕ ਯੂਨਿਟ ਵੀ ਬੰਦ ਕਰ ਦਿੱਤਾ ਗਿਆ ਹੈ।
ਰਾਜ ਵਿਚਲੇ ਥਰਮਲਾਂ ਦੇ ਕੁੱਲ ਪੰਜ ਯੂਨਿਟ ਬੰਦ ਹੋ ਚੁੱਕੇ ਹਨ। ਜੇ ਹਾਲਾਤ ਨਾ ਸੁਧਰੇ ਤਾਂ ਆਉਂਦੇ ਦਿਨਾਂ ਵਿੱਚ ਹੋਰ ਯੂਨਿਟ ਬੰਦ ਹੋ ਜਾਣਗੇ। ਰਾਜ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਲੱਗੇ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਦੋ ਯੂਨਿਟ ਬੰਦ ਹੋ ਹਨ ਪਰ ਪ੍ਰਬੰਧਕਾਂ ਅਨੁਸਾਰ ਇੱਕ ਯੂਨਿਟ ਬੰਦ ਹੈ।ਇਕ ਹੋਰ ਅਧਿਕਾਰੀ ਮੁਤਾਬਕ ਹਾਲੇ ਸਿਰਫ ਇਕ ਯੂਨਿਟ ਬੰਦ ਹੋਇਆ ਹੈ, ਦੋ ਯੂਨਿਟ ਆਪਣੀ ਅੱਧੀ ਸਮਰਥਾ ਨਾਲ ਚੱਲ ਰਹੇ ਹਨ। ਲਹਿਰਾ ਮੁਹੱਬਤ ਦਾ ਵੀ ਇਕ ਯੂਨਿਟ ਬੰਦ ਹੋ ਗਿਆ ਹੈ। ਕੱਲ੍ਹ ਬਣਾਵਾਲਾਂ ਤਾਪਘਰ ਦੇ ਤਿੰਨੇ ਯੂਨਿਟ ਚਲਦੇ ਸਨ ਪਰ ਅੱਜ ਦੋ ਬੰਦ ਹੋਣ ਦੀ ਜਾਣਕਾਰੀ ਮਿਲੀ ਹੈ।





