ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੀ ਪਰਤਾਪਪੁਰਾ ਦਾਣਾ ਮੰਡੀ ਵਿਖੇ ਅੱਜ ਕਾਂਗਰਸ ਵਲੋਂ ਰੈਲੀ ਦਾ ਆਯੋਜਨ ਕੀਤਾ ਗਿਆ। ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਦਾ ਰੈਲੀ ਵਿਚ ਪੁੱਜਣ ਉਤੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਬਸਪਾ ਦੇ ਟਕਸਾਲੀ ਆਗੂ ਰਹੇ ਸੁਖਵਿੰਦਰ ਸਿੰਘ ਕੋਟਲੀ, ਬਸਪਾ ਦੇ ਫਿਲੌਰ ਤੋਂ ਆਗੂ ਅੰਮ੍ਰਿਤਪਾਲ ਭੌਂਸਲੇ, ਡਾਕਟਰ ਸੁਖਵੀਰ ਸਿੰਘ ਸਲਾਰਪੁਰ , ਬਲਬੀਰ ਸਿੰਘ ਸਰਪੰਚ ਕੋਟਲੀ ਥਾਨ ਸਿੰਘ, ਰਾਏ ਬਰਿੰਦਰ ਸਾਬਕਾ ਕੌਂਸਲਰ, ਸੁਰਜੀਤ ਸਿੰਘ ਫਿਲੌਰ, ਬਲਜਿੰਦਰ ਸਿੰਘ ਬਸਪਾ ਆਗੂ ਤੇ ਹੋਰ ਆਗੂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।





