*ਆਮ ਆਦਮੀ ਪਾਰਟੀ ਵਾਲਿਆਂ ਨੇ ਕਿਸਾਨਾਂ ਨੂੰ ਕੱਢੀਆਂ ਗਾਲਾਂ*

पंजाब
Spread the love

ਜਲੰਧਰ, 13 ਅਕਤੂਬਰ (ਦਾ ਮਿਰਰ ਪੰਜਾਬ) -ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਲੰਧਰ ਦੇ ਦੋ ਦਿਨਾ ਦੌਰੇ ਨੇ ਸਿਆਸੀ ਹਲਚਲ ਪੈਦਾ ਕਰ ਦਿੱਤੀ,ਅੱਜ ਜਲੰਧਰ ਫਗਵਾੜਾ ਹਾਈਵੇਅ ‘ਤੇ ਬਾਠ ਕੈਸਲ ਵਿਖੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੇਜਰੀਵਾਲ ਦੇ ਸਮਰਥਕਾਂ ਨੇ ਕਿਸਾਨਾਂ ਨਾਲ ਅਪਸ਼ਬਦਾਂ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਕਿਸਾਨ ਗ਼ੁੱਸੇ ਵਿੱਚ ਆ ਗਏ ਉਹਨਾਂ ਨੇ ਕੇਜਰੀਵਾਲ ਦੇ ਨੈਸ਼ਨਲ ਹਾਈਵੇਅ ਤੇ ਲੱਗੇ ਪੋਸਟਰ ਅਤੇ ਹੋਲਡਿੰਗ ਪਾੜ ਦਿੱਤੇ। ਇਸ ਮੌਕੇ ਕਿਸਾਨਾਂ ਨੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ।
ਮਿਲੀ ਜਾਣਕਾਰੀ ਅਨੁਸਾਰ ਅੱਜ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਜਲੰਧਰ ਦੇ ਨੈਸ਼ਨਲ ਹਾਈਵੇ ਤੇ ਸਥਿਤ ਬਾਠ ਕੈਸਲ ਵਿਚ ਸੀ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਕੇਜਰੀਵਾਲ ਦਾ ਵਿਰੋਧ ਘਰਾਂ ਲਈ ਬਾਠ ਕੈਸਲ ਵਿਖੇ ਪੁੱਜ ਗਈਆਂ। ਤਣਾਅ ਦਾ ਮਾਹੌਲ ਉਸ ਸਮੇਂ ਬਣ ਗਿਆ ਜਦੋਂ ਕੇਜਰੀਵਾਲ ਦੇ ਸਮਰਥਕਾਂ ਨੇ ਕਿਸਾਨਾਂ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਸਾਨਾਂ ਨਾਲ ਇਸ ਮੌਕੇ ਧੱਕਾ-ਮੁੱਕੀ ਵੀ ਕੀਤੀ ਗਈ। ਭੜਕੇ ਕਿਸਾਨਾਂ ਨੇ ਕੇਜਰੀਵਾਲ ਦੇ ਹੱਕ ਵਿੱਚ ਲੱਗੇ ਬੋਰਡ ਬੋਰਡ ਪਾੜ ਦਿੱਤੇ।
ਇਸ ਮੌਕੇ ਕਿਸਾਨਾਂ ਨੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਵੀ ਲਗਾਏ। 1 ਘੰਟੇ ਬਾਅਦ ਡੀਸੀਪੀ ਗੁਰਮੀਤ ਸਿੰਘ ਭਾਰੀ ਪੁਲਸ ਪਾਰਟੀ ਸਮੇਤ ਪੁੱਜੇ । ਇਸ ਮੌਕੇ ਕਿਸਾਨਾਂ ਕੋਲੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਮੁਆਫੀ ਮੰਗੀ ਜਿਸ ਤੋਂ ਬਾਅਦ ਕਿਸਾਨ ਸ਼ਾਂਤ ਹੋਏ।

Leave a Reply

Your email address will not be published. Required fields are marked *