ਜਲੰਧਰ, 03 ਅਗਸਤ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਸਕੂਲ, ਗਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਬਰਾਂਚ ਵਿੱਚ 2020-2021 ਦੀ ਸੀ.ਬੀ.ਐਸ.ਈ ਵੱਲੋਂ ਘੋਸ਼ਿਤ 10ਵੀਂ ਦੀ ਪ੍ਰੀਖਿਆ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਿਲ ਕੀਤੀ।
ਕੁੱਲ 24 ਬੱਚਿਆਂ ਨੇ 95% ਤੋਂ ਉੱਪਰ ਅੰਕ ਪ੍ਰਾਪਤ ਕੀਤੇ, 86 ਬੱਚਿਆਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ।

ਗਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਮਹਿਕ ਗੁਪਤਾ ਨੇ 99.6% ਅੰਕਾਂ ਨਾਲ ਸ਼ਹਿਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਆਸ਼ਨਾ ਸ਼ਰਮਾ 99.2% ਅੰਕ ਪ੍ਰਾਪਤ ਕਰਕੇ ਸ਼ਹਿਰ ਵਿੱਚ ਤੀਜੇ ਨੰਬਰ ਅਤੇ ਸਕੂਲ ਵਿੱਚ ਦੂਜੇ ਨੰਬਰ ਅਤੇ ਗੁਰਾਂਗੀ ਕੋਹਲੀ 98.8% ਅੰਕ ਪ੍ਰਾਪਤ ਕਰਕੇ ਤੀਜੇ ਨੰਬਰ ਤੇ ਰਹੀ ਅਤੇ ਲੋਹਾਰਾਂ ਬ੍ਰਾਂਚ ਵਿੱਚ ਸਮਾਇਰਾ 98.6% ਲੈ ਕੇ ਪਹਿਲੇ ਸਥਾਨ ਤੇ ਰਹੀ, ਪੁਨੀਤ ਮਦਹਾਜ ਤੇ ਅੰਕਿਤਾ ਸੇਠੀ 98% ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਰਹੇ ਉਦਯ ਵਰਮਾ 96.6% ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਿਹਾ। ਰਾਇਲ ਵਰਲਡ ਬ੍ਰਾਂਚ ਦਾ ਰਿਜੁਲ ਸ਼ਰਮਾ 94.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲੇ ਸਥਾਨ ਤੇ ਰਿਹਾ।
ਪਿ੍ਰੰਸੀਪਲ ਰਾਜੀਵ ਪਾਲੀਵਾਲ (ਜੀ.ਐਮ.ਟੀ.), ਸ਼ਾਲੂ ਸਹਿਗਲ (ਲੋਹਾਰਾਂ), ਮੀਨਾਕਸ਼ੀ ਸ਼ਰਮਾ (ਰਾਇਲ ਵਰਲਡ) ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਨਤੀਜਿਆਂ ਦੀ ਵਧਾਈ ਦਿੱਤੀ।
ਇਨੋਸੈਂਟ ਹਾਰਟਸ ਦੇ ਚੇਅਰਮੈਨ ਡਾਕਟਰ ਅਨੂਪ ਬੋਰੀ ਨੇ ਸਾਰੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।





