*ਸੁਖਮਿੰਦਰ ਸਿੰਘ ਰਾਜਪਾਲ ਬਣੇ ਨਵੇਂ ਸ਼ਹਿਰੀ ਪ੍ਰਧਾਨ*

पंजाब
Spread the love

ਚੰਡੀਗੜ੍ਹ 15 ਅਕਤੂਬਰ (ਦਾ ਮਿਰਰ ਪੰਜਾਬ )- ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂੁਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਰੋਮਾਣਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਯੂਥ ਵਿੰਗ ਨਾਲ ਜੁੜੇ ਮਿਹਨਤੀ, ਹੋਣਹਾਰ ਅਤੇ ਪੜੇ ਲਿਖੇ ਨੌਂਜਵਾਨ ਆਗੂ ਸ. ਸੁਖਮਿੰਦਰ ਸਿੰਘ ਰਾਜਪਾਲ ਨੂੰ ਜਿਲਾ ਜਲੰਧਰ ਸ਼ਹਿਰੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਸ. ਸੁਖਮਿੰਦਰ ਸਿੰਘ ਰਾਜਪਾਲ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਤੋਂ ਜਲਦੀ ਜਿਲਾ ਜਲੰਧਰ ਸ਼ਹਿਰੀ ਦਾ ਜਥੇਬੰਦਕ ਢਾਂਚਾ ਬਣਾ ਕੇ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣ।

Leave a Reply

Your email address will not be published. Required fields are marked *