*ਸਿੰਘੂ ਬਾਰਡਰ ਉੱਤੇ ਨਿਹੰਗਾਂ ਵੱਲੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ*

क्राइम देश
Spread the love

ਨਵੀਂ ਦਿੱਲੀ ( ਦਾ ਮਿਰਰ ਪੰਜਾਬ) – ਤਿੰਨ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਟੇਜ ਨੇੜੇ ਇੱਕ ਨੋਜਵਾਨ ਦਾ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੌਜਵਾਨ ਦਾ ਹੱਥ ਅਤੇ ਲੱਤ ਕੱਟ ਕੇ ਲਾਸ਼ ਨੂੰ ਨੇੜੇ ਬੈਰੀਕੇਡ ਉੱਤੇ ਲਟਕਾਇਆ ਗਿਆ ਹੈ। ਇੰਨਾ ਹੀ ਨਹੀਂ, ਨੌਜਵਾਨ ਦੀ ਲਾਸ਼ ਨੂੰ 100 ਮੀਟਰ ਤੱਕ ਘਸੀਟਿਆ ਗਿਆ ਹੈ। ਉਸੇ ਸਮੇਂ, ਜਦੋਂ ਸ਼ੁੱਕਰਵਾਰ ਸਵੇਰੇ ਅੰਦੋਲਨਕਾਰੀਆਂ ਦੀ ਮੁੱਖ ਸਟੇਜ ਦੇ ਕੋਲ ਨੌਜਵਾਨ ਦੀ ਮ੍ਰਿਤਕ ਦੇਹ ਲਟਕਦੀ ਮਿਲੀ, ਉੱਥੇ ਹੰਗਾਮਾ ਮਚ ਗਿਆ। ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਇੱਕ ਵੀਡੀਓ ਜਾਰੀ ਕਰਕੇ ਨਿਹੰਗਾਂ ਨੇ ਕਿਹਾ ਕਿ ਉਨ੍ਹਾਂ ਨੇ ਉਕਤ ਨੌਜਵਾਨ ਦਾ ਸੋਧਾ ਲਗਾਇਆ ਹੈ ਕਿਉਂਕਿ ਉਸ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਹੈ।
ਮ੍ਰਿਤਕ ਦੇਹ ਦਾ ਇੱਕ ਹੱਥ ਕੱਟਿਆ ਗਿਆ ਹੈ। ਸਾਰੀ ਹਥੇਲੀ ਨੂੰ ਪੰਜਾਂ ਉਂਗਲਾਂ ਨਾਲ ਕੱਟ ਦਿੱਤਾ ਗਿਆ ਸੀ। ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਵੀ ਹਨ। ਸੂਚਨਾ ਤੋਂ ਬਾਅਦ ਕੁੰਡਲੀ ਥਾਣੇ ਦੇ ਇੰਚਾਰਜ ਰਵੀ ਕੁਮਾਰ ਮੌਕੇ ‘ਤੇ ਪਹੁੰਚੇ। ਨੌਜਵਾਨਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ। ਫਿਲਹਾਲ ਪੁਲਿਸ ਮਾਮਲੇ ਵਿੱਚ ਹੋਰ ਵੇਰਵੇ ਦੇਣ ਤੋਂ ਗੁਰੇਜ਼ ਕਰ ਰਹੀ ਹੈ।

Leave a Reply

Your email address will not be published. Required fields are marked *