ਜਲੰਧਰ 21 ਅਕਤੂਬਰ (ਦਾ ਮਿਰਰ ਪੰਜਾਬ)- ਇਸ ਸਮੇਂ ਜਲੰਧਰ ਤੋਂ ਵੱਡੀ ਖਬਰ ਆਈ ਹੈ, ਜਲੰਧਰ ਚੁਗਿੱਟੀ ਚੌਕ ਦੇ ਕੋਲ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਅਮਰਜੀਤ ਕੌਰ ਪਤਨੀ ਬਲਵੀਰ ਸਿੰਘ, ਵਾਸੀ ਮੋਹਨ ਵਿਹਾਰ, ਜਲੰਧਰ ਅਤੇ ਅਨੀਤਾ ਸ਼ਰਮਾ, ਵਾਸੀ ਮੋਹਨ ਵਿਹਾਰ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਔਰਤਾਂ ਘਰ ਤੋਂ ਪੀ.ਏ.ਪੀ.ਤੋਂ ਆਪਣੀ ਐਕਟਿਵਾ ‘ਤੇ ਜਾ ਰਹੀਆਂ ਸੀ। ਇਸ ਦੌਰਾਨ ਜੀਉ ਹੀ ਉਹ ਚੁਗਿੱਟੀ ਫਲਾਈਓਵਰ ਦੇ ਨੇੜੇ ਪਹੁੰਚੀਆਂ, ਪਿੱਛਿਓਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਦੋਵਾਂ ਦੀ ਮੌਤ ਹੋ ਗਈ। ਟਰੱਕ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਜਿਵੇਂ ਹੀ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਰਾਮਾਮੰਡੀ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।





