*ਚੰਦਨ ਗਰੇਵਾਲ ਅਤੇ ਪਵਨ ਟੀਨੂੰ ਦੀਆਂ ਜੇਬ ਕਤਰਿਆਂ ਨੇ ਜੇਬਾਂ ਕੱਟੀਆਂ*

पंजाब
Spread the love

ਜਲੰਧਰ ( ਦਾ ਮਿਰਰ ਪੰਜਾਬ )-ਜਲੰਧਰ ਵਿੱਚ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੇ ਰੋਡ ਸ਼ੋਅ ਅਤੇ ਜੇਸੀ ਰਿਜੋਰਟ ਵਿੱਚ ਰੈਲੀ ਦੌਰਾਨ, ਕੇਂਦਰੀ ਹਲਕੇ ਦੇ ਉਮੀਦਵਾਰ ਚੰਦਨ ਗਰੇਵਾਲ ਅਤੇ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੀਆਂ ਜੇਬਾਂ ਕੱਟੀਆਂ ਗਈਆਂ।
ਜੇਬ ਕਤਰਿਆਂ ਨੇ ਚੰਦਨ ਗਰੇਵਾਲ ਦੀ ਜੇਬ ਕੱਟ ਕੇ ਪਰਸ ਕੱਢ ਲਿਆ। ਜਿਨ੍ਹਾਂ ਵਿਚੋਂ ਕੁਝ ਨਕਦੀ ਅਤੇ ਕਾਰਡ ਸਨ।ਇਸੇ ਤਰ੍ਹਾਂ ਪਵਨ ਟੀਨੂੰ ਦੀ ਜੇਬ ਮੋਬਾਈਲ ਕੱਢ ਲਿਆ ਗਿਆ।ਦੱਸ ਦੇਈਏ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਜਲੰਧਰ ਦੇ ਕੇਂਦਰੀ ਹਲਕੇ ਵਿੱਚ ਉਮੀਦਵਾਰ ਚੰਦਨ ਗਰੇਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਚੌਗਿੱਟੀ ਚੌਕ ਸਥਿਤ ਜੇ.ਸੀ ਰਿਜ਼ੋਰਟ ਵਿਖੇ ਰੈਲੀ ਨੂੰ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *