*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟਿਚਯੂਸ਼ੰਸ ਨੇ ਭਾਰਤੀ ਮਿਠਾਈਆਂ ’ਤੇ ਵਰਕਸ਼ਾਪ ਦਾ ਕੀਤਾ ਆਯੋਜਨ*

Uncategorized
Spread the love

ਜਲੰਧਰ, 22 ਅਕਤੂਬਰ (ਦਾ ਮਿਰਰ ਪੰਜਾਬ): ਭਾਰਤੀ ਤਿਉਹਾਰਾਂ ਦੇ ਮੌਕੇ ‘ਤੇ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਯੂਸ਼ੰਸ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਵਿਖੇ ਭਾਰਤੀ ਮਿਠਾਈਆਂ ਦੇ ਪਕਵਾਨਾਂ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਸੈਸ਼ਨ ਸ਼ੈਫ ਬਨੀ ਅਟਵਾਲ (ਅਸਿਸਟੈਂਟ ਪ੍ਰੋਫੈਸਰ, ਐਚ. ਐਮ. ਵਿਭਾਗ) ਦੁਆਰਾ ਲਿਆ ਗਿਆ।
ਸ਼ੈਫ ਬਨੀ ਅਟਵਾਲ ਨੇ ਕਿਹਾ ਕਿ ਮਿਠਾਈਆਂ ਹਰ ਤਿਉਹਾਰ ਦਾ ਜ਼ਰੂਰੀ ਹਿੱਸਾ ਹੁੰਦੀਆਂ ਹਨ ਅਤੇ ਭਾਰਤੀ ਮਿਠਾਈ ਦੀ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਮੰਗ ਹੈ। ਵਿਦਿਆਰਥੀਆਂ ਨੂੰ ਭਾਰਤੀ ਮਿਠਾਈਆਂ ਦੇ ਪਕਵਾਨਾਂ ਦਾ ਲਾਈਵ ਪ੍ਰਦਰਸ਼ਨ ਪ੍ਰਦਾਨ ਕਰਨ ਲਈ ਅਸੀਂ ਸੈਸ਼ਨ ਵਿੱਚ ਘੇਵਰ, ਸ਼ਾਹੀ ਟੁਕੜਾ, ਰਸ ਮਲਾਈ, ਸ਼੍ਰੀਖੰਡ, ਸ਼ਕਰਕੰਦ ਜਲੇਬੀ ਅਤੇ ਆਈਸ ਕਰੀਮ ਸੰਦੇਸ਼ ਤਿਆਰ ਕੀਤੇ ਸਨ। ਇਹ ਵਿਦਿਆਰਥੀਆਂ ਲਈ ਬਹੁਤ ਵਧੀਆ ਅਨੁਭਵ ਸੀ।
ਸ਼ੈਫ ਗਗਨਦੀਪ ਹੰਪਾਲ (ਮੁਖੀ, ਐਚ. ਐਮ. ਵਿਭਾਗ) ਨੇ ਅਜਿਹੀ ਗੁਣਾਤਮਕ ਵਰਕਸ਼ਾਪ ਦੇ ਆਯੋਜਨ ਲਈ ਸ਼ੈਫ ਬਨੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਿਠਾਈ ਦੀ ਸ਼ੁੱਧਤਾ ਹਰ ਕਿਸੇ ਦੇ ਜੀਵਨ ਵਿੱਚ ਪਿਆਰ, ਸਨੇਹ ਅਤੇ ਖੁਸ਼ਹਾਲੀ ਨੂੰ ਦਰਸ਼ਾਉਂਦੀ ਹੈ।

Leave a Reply

Your email address will not be published. Required fields are marked *