ਜਲੰਧਰ, 27 ਅਕਤੂਬਰ (ਦਾ ਮਿਰਰ ਪੰਜਾਬ)- ਜਿਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ, ਉਥੇ ਹੀ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਦੇ ਅਧਿਕਾਰੀ ਮੁੱਖ ਮੰਤਰੀ ਦੀ ਕਾਰਗੁਜ਼ਾਰੀ ‘ਤੇ ਢਿੱਲ ਮੱਠ ਕਰਨ ਵਿਚ ਲੱਗੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਜਦਕਿ ਜੇਡੀਏ ਵਿੱਚ ਭ੍ਰਿਸ਼ਟਾਚਾਰ ਕਰਨ ਵਾਲੇ ਹੀ ਵਧ-ਫੁੱਲ ਰਹੇ ਹਨ।ਜੇਡੀਏ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਲੋਨੀਆਂ ਕੱਟਣ ਵਾਲਿਆਂ ਦੀ ਚਾਂਦੀ ਹੈ। ਕਲੋਨੀ ਕੱਟਣ ਲਈ ਜੋ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣਾ ਚਾਹੀਦਾ ਹੈ, ਉਹ ਰਕਮ ਸਿੱਧੀ ਜੇ.ਡੀ.ਏ.
ਅਫਸਰਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈ। ਦੂਜੇ ਪਾਸੇ ਰਾਮਾ ਮੰਡੀ ਦੇ ਨਾਲ ਲੱਗਦੇ ਪਿੰਡ ਪੂਰਨਪੁਰ ਦੇ ਚਾਣਕਿਆ ਪਬਲਿਕ ਸਕੂਲ ਦੇ ਪਿਛਲੇ ਪਾਸੇ ਨਾਜਾਇਜ਼ ਕਲੋਨੀ ਬਣ ਰਹੀ ਹੈ।
ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਇੱਥੇ ਵੀ ਕਲੋਨਾਈਜ਼ਰ ਨੇ ਕਰੀਬ 2 ਏਕੜ ਵਿੱਚ ਕਲੋਨੀ ਕੱਟ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਕਲੋਨੀ ਕੁਝ ਜੇਡੀਏ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟੀ ਜਾ ਰਹੀ ਹੈ। ਦੂਜੇ ਪਾਸੇ ਕੁਝ ਦਿਨ ਪਹਿਲਾਂ ਦਾ ਮਿਰਰ ਪੰਜਾਬ.com ਦੀ ਵੈੱਬਸਾਈਟ ‘ਤੇ ਛਪੀ ਖਬਰ ਤੋਂ ਬਾਅਦ ਜੇ.ਡੀ.ਏ ਆਪਣੀ ਹਰਕਤ ‘ਚ ਆ ਰਹੀ ਹੈ ਜਾਂ ਨਾਜਾਇਜ਼ ਕਾਲੋਨੀ ‘ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।





