*ਨਾਜਾਇਜ਼ ਕਟਾਣ ਦੀ ਕਵਰੇਜ਼ ਕਰਨ ਗਏ ਪੱਤਰਕਾਰਾਂ ’ਤੇ ਜਾਨਲੇਵਾ ਹਮਲਾ, ਮਾਰਕੁੱਟ ਦਾ ਸ਼ਿਕਾਰ ਬਲਦੇਵ ਰਾਜ ਟੋਹਲੂ ਹਸਪਤਾਲ ’ਚ ਜ਼ੇਰੇ ਇਲਾਜ*

पंजाब
Spread the love

ਦੀਪਕ ਠਾਕੁਰ

ਤਲਵਾਡ਼ਾ,13 ਅਗਸਤ :-ਇੱਥੇ ਨੀਮ ਪਹਾਡ਼ੀ ਪਿੰਡ ਭੋਲ ਬਦਮਾਣੀਆਂ ’ਚ ਚੀਲ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਦੀ ਕਵਰੇਜ਼ ਕਰਨ ਗਏ ਪੱਤਰਕਾਰਾਂ ’ਤੇ ਲੱਕਡ਼ ਮਾਫੀਏ ਨੇ ਜਾਨਲੇਵਾ ਹਮਲਾ ਕਰ ਜ਼ਖ਼ਮੀ ਕਰ ਦਿੱਤਾ। ਹਮਲੇ ’ਚ ਹਫ਼ਤਾਵਾਰੀ ਅਖ਼ਬਾਰ੍ਹ ਦੇ ਪੱਤਰਕਾਰ ਬਲਦੇਵ ਰਾਜ ਟੋਹਲੂ ਨੂੰ ਗੰਭੀਰ ਸੱਟਾਂ ਆਈਆਂ ਹਨ।

ਸਥਾਨਕ ਬੀਬੀਐਮਬੀ ਹਸਪਤਾਲ ’ਚ ਜ਼ੇਰੇ ਇਲਾਜ ਬਲਦੇਵ ਰਾਜ ਟੋਹਲੂ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਦੋ ਹੋਰ ਪੱਤਰਕਾਰਾਂ ਨਾਲ ਪਿੰਡ ਭੋਲ ਬਦਮਾਣੀਆਂ ਵਿਖੇ ਚੀਲ ਦੇ ਦਰੱਖਤਾਂ ਦੀ ਕਥਿਤ ਕਟਾਈ ਅਤੇ ਕੱਚੇ ਕੋਲੇ ਦੀਆਂ ਚੱਲਦੀਆਂ ਭੱਠੀਆਂ ਦੀ ਕਵਰੇਜ ਕਰਨ ਗਏ ਸਨ। ਤਾਂ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਲੱਕਡ਼ ਮਾਫੀਆ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲਾਵਾਰ ਗੀਤਾ ਦੇਵੀ, ਮੁਕੇਸ਼, ਕਮਾਲਦੀਨ ਬਗੈਰਾ ਨੇ ਪਹਿਲਾਂ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਮਗਰੋਂ ਮਾਰਕੁੱਟ ਕੀਤੀ। ਬਲਦੇਵ ਰਾਜ ਨੇ ਦੱਸਿਆ ਕਿ ਉਸ ਦੀ ਅੱਖ ਅਤੇ ਹੋਰ ਸਰੀਰ ’ਤੇ ਗੰਭੀਰ ਸੱਟਾਂ ਆਈਆਂ ਹਨ। ਉਨ੍ਹਾਂ ਦੌਡ਼੍ਹ ਕੇ ਆਪਣੀ ਜਾਨ ਬਚਾਈ ਅਤੇ ਇਸਦੀ ਸੂਚਨਾ ਸਥਾਨਕ ਪੁਲੀਸ ਨੂੰ ਦਿੱਤੀ। ਏਐਸਆਈ ਜਸਵੀਰ ਸਿੰਘ ਦੀ ਅਗਵਾਈ ’ਚ ਮੌਕਾ-ਏ-ਵਾਰਦਾਤ ’ਤੇ ਪੁੱਜੀ ਪੁਲੀਸ ਪਾਰਟੀ ਨੇ ਉਨ੍ਹਾਂ ਦੇ ਵਾਹਨ ਛੁਡਾਏ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਝਰੇਡ਼ਾ, ਭਵਨੌਰ, ਰਾਮਗਡ਼੍ਹ ਸੀਕਰੀ, ਧਰਮਪੁਰ, ਭੋਲ ਬਦਮਾਣੀਆਂ, ਸੁਖਚੈਨਪੁਰ ਆਦਿ ਨੀਮ ਪਹਾਡ਼ੀ ਪਿੰਡਾਂ ’ਚ ਚੀਲ ਦੀ ਕਥਿਤ ਕਟਾਈ ਕਾਰਨ ਸੈਂਕਡ਼ੇ ਏਕਡ਼ ਜੰਗਲ ’ਚੋਂ ਦਰੱਖਤ ਗਾਇਬ ਹੋ ਗਏ ਹਨ। ਖ਼ੇਤਰ ’ਚ ਲੱਕਡ਼ ਮਾਫੀਏ ਦੀ ਦਹਿਸ਼ਤ ਹੈ।

੍ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਬਲਦੇਵ ਰਾਜ ਟੋਹਲੂ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਜਰਨਲਿਸਟ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ (ਰਜ਼ਿ) ਤਲਵਾਡ਼ਾ ਨੇ ਪੱਤਰਕਾਰਾਂ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਪ੍ਰਧਾਨ ਰਮਨ ਟੰਡਨ, ਉਪ ਪ੍ਰਧਾਨ ਰਮਨ ਕੌਸ਼ਲ, ਸਲਾਹਕਾਰ ਸੁਰਿੰਦਰ ਸ਼ਰਮਾ, ਰਾਕੇਸ਼ ਸ਼ਰਮਾ ਤੇ ਡੀ.ਸੀ.ਭਾਰਦਵਾਜ ਨੇ ਪੱਤਰਕਾਰਾਂ ’ਤੇ ਆਏ ਦਿਨ ਹੋ ਰਹੇ ਹਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ। ਸੱਤਾ ਪਰੀਵਰਤਨ ਦੇ ਬਾਵਜੂਦ ਖ਼ੇਤਰ ’ਚ ਮਾਫੀਆ ਰਾਜ ਪ੍ਰਸ਼ਾਸਨ ’ਤੇ ਭਾਰੂ ਹੈ। ਸੁਸਇਟੀ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੱਤਰਕਾਰਾਂ ’ਤੇ ਹੋਏ ਹਮਲੇ ਦੇ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਅਤੇ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *