*ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ*

क्राइम खेल
Spread the love

ਚੰਡੀਗੜ੍ਹ, 02 ਨਵੰਬਰ (ਦਾ ਮਿਰਰ ਪੰਜਾਬ) ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ ਹਨ ਉਕਤ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਕੀਤਾ।

ਸ੍ਰੀਮਤੀ ਗੁਲਾਟੀ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਮੈਚ ਤੋਂ ਬਾਅਦ ਕੁਝ ਲੋਕਾਂ ਵਲੋਂ ਵਿਰਾਟ ਕੋਹਲੀ ਸਮੇਤ ਪੂਰੀ ਟੀਮ ਦੇ ਖ਼ਿਲਾਫ਼ ਸ਼ੋਸ਼ਲ ਮੀਡੀਆ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। 

ਉਨ੍ਹਾਂ ਕਿਹਾ ਕਿ ਦਰਸ਼ਕਾਂ ਅਤੇ ਖੇਡ ਪ੍ਰਸ਼ੰਸਕਾਂ ਨੂੰ ਇਹ ਹੱਕ ਹੈ ਕਿ ਆਪਣੀ ਚਹੇਤੇ ਖਿਡਾਰੀ ਬਾਰੇ ਉਸਾਰੂ ਅਲੋਚਨਾ ਕਰਨ ਪ੍ਰੰਤੂ ਇਹ ਹੱਕ ਨਹੀਂ ਹੈ ਕਿ ਜੇਕਰ ਕੋਈ ਟੀਮ ਇਕ ਮੈਚ ਹਾਰ ਗੲੀ ਜਾ ਫਿਰ ਸੀਰੀਜ਼ ਤੋਂ ਬਾਹਰ ਹੋ ਗਈ ਤਾਂ ਅਖੌਤੀ ਖੇਡ ਪ੍ਰਸ਼ੰਸਕਾਂ ਖਿਡਾਰੀ ਬਾਰੇ ਜਾਂ ਉਸ ਦੇ ਪਰਿਵਾਰ ਬਾਰੇ ਗ਼ਲਤ ਟਿੱਪਣੀਆਂ ਕਰਨ।

ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਜਿਨ੍ਹ ਲੋਕਾਂ ਨੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਬਾਰੇ ਜ਼ੋ ਬੇਹੁਦਾ ਟਿੱਪਣੀਆਂ ਕੀਤੀਆਂ ਹਨ ਉਨ੍ਹਾਂ ਲੋਕਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰਾਂ ਤੋਂ ਇਲਾਜ਼ ਕਰਵਾਉਣ ਦੀ ਲੋੜ ਹੈ।

Leave a Reply

Your email address will not be published. Required fields are marked *