ਜਲੰਧਰ, 2 ਨਵੰਬਰ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਜੀ.ਐੱਨ.ਡੀ.ਯੂ. ਬੀ.ਐੱਡ. ਪ੍ਰੀਖਿਆ ਸਮੈਸਟਰ-1 (ਦਸੰਬਰ 2020) ਵਿੱਚ 100% ਫਸਟ ਡਵੀਜ਼ਨਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਹੈ ਅਤੇ 54 ਪ੍ਰਤੀਸ਼ਤ ਵਿਦਿਆਰਥੀ-ਅਧਿਆਪਕਾਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਕ੍ਰਿਤਿਕਾ ਮਾਗੋ ਨੇ 89.7% ਅੰਕ ਲੈ ਕੇ ਕਾਲਜ ਵਿੱਚੋਂ ਪਹਿਲਾ, ਨਰਗਿਸ ਜੈਤਵਾਨੀ ਨੇ 89% ਅੰਕ ਲੈ ਕੇ ਕਾਲਜ ਵਿੱਚੋਂ ਦੂਸਰਾ, ਗੁਨਪ੍ਰੀਤ ਕੌਰ ਅਤੇ ਤਨੂੰ ਅਰੋੜਾ ਨੇ 87% ਅੰਕ ਲੈ ਕੇ ਤੀਸਰਾ ਅਤੇ ਪਲਕ ਰੱਤਾ ਨੇ 85.9% ਅੰਕ ਲੈ ਕੇ ਕਾਲਜ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ। ਸਾਰੇ ਪ੍ਰਾਪਤਕਰਤਾਵਾਂ ਨੇ ਪਿ੍ਰੰਸੀਪਲ ਅਤੇ ਸਟਾਫ ਮੈਂਬਰਾਂ ਦਾ ਗੁਣਾਤਮਕ ਡਿਜੀਟਲਾਈਜ਼ਡ ਸਿੱਖਿਆ ਪ੍ਰਦਾਨ ਕਰਨ ਅਤੇ ਅਧਿਆਪਨ-ਸਿਖਲਾਈ ਪ੍ਰਕਿਰਿਆ ਵਿੱਚ ਸਹਾਇਕ ਵੱਜੋਂ ਕੰਮ ਕਰਨ ਲਈ ਧੰਨਵਾਦ ਕੀਤਾ। ਕ੍ਰਿਤਿਕਾ ਮਾਗੋ ਨੇ ਕਿਹਾ, ‘ਮੇਰੀ ਪ੍ਰਾਪਤੀ ਲਈ, ਮੈਂ ਆਪਣੇ ਸਾਰੇ ਅਧਿਆਪਕਾਂ ਦੀ ਉਹਨਾਂ ਦੇ ਵਧੀਆ ਸਹਿਯੋਗ ਲਈ ਧੰਨਵਾਦੀ ਹਾਂ ਅਤੇ ਮੈਂ ਆਪਣੀ ਬੀ.ਐੱਡ ਡਿਗਰੀ ਲਈ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੀ ਚੋਣ ਕਰਨ ਲਈ ਬਹੁਤ ਧੰਨਵਾਦੀ ਅਤੇ ਖੁਸ਼ ਹਾਂ। ਮੈਂ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦਾ ਧੰਨਵਾਦ ਕਰਨਾ ਚਾਹਾਂਗੀ ਜੋ ਮੇਰਾ ਲਗਾਤਾਰ ਸਮਰਥਨ ਕਰਦੇ ਹਨ।’ ਨਰਗਿਸ ਜੈਤਵਾਨੀ ਨੇ ਕਿਹਾ, ‘ਮੈਂ ਆਪਣੇ ਅਧਿਆਪਕਾਂ ਵੱਲੋਂ ਪੜ੍ਹਾਉਣ ਲਈ ਦਿੱਤੇ ਉਤਸ਼ਾਹ ਲਈ ਧੰਨਵਾਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਅੰਦਰ ਉਹੀ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰ ਸਕਾਂ ਜੋ ਉਨ੍ਹਾਂ ਕੋਲ ਹਨ।’
ਮੈਨੇਜਮੈਂਟ ਦੇ ਮੈਂਬਰਾਂ, ਪਿ੍ਰੰਸੀਪਲ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀ-ਅਧਿਆਪਕਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਕਾਰਜਕਾਰੀ ਨਿਰਦੇਸ਼ਕ (ਕਾਲਜ), ਬੀ.ਐੱਮ.ਈ.ਐੱਮ.ਟੀ. ਸ਼੍ਰੀਮਤੀ ਅਰਾਧਨਾ ਬੌਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀ-ਅਧਿਆਪਕਾਂ ਨੂੰ ਅਗਲੇ ਸਮੈਸਟਰ ਵਿੱਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਡਾ. ਅਰਜਿੰਦਰ ਸਿੰਹ ਨੇ ਇਸ ਸਫ਼ਲਤਾ ਦਾ ਸਿਹਰਾ ਸਟਾਫ ਮੈਂਬਰਾਂ, ਵਿਦਿਆਰਥੀਆਂ ਦੇ ਟੀਮ-ਵਰਕ ਅਤੇ ਮੈਨੇਜਮੈਂਟ ਵੱਲੋਂ ਦਿੱਤੇ ਸਹਿਯੋਗ ਨੂੰ ਦਿੱਤਾ।





