ਚੰਡੀਗੜ੍ਹ (ਦਾ ਮਿਰਰ ਪੰਜਾਬ)-ਪੰਜਾਬ ਦੀ ਚੰਨੀ ਸਰਕਾਰ ਵੱਲੋਂ 36000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਘੱਟੋ-ਘੱਟ ਉਜਰਤ ਵਧਾਉਣ ਦਾ ਫੈਸਲਾ ਕੀਤਾ ਹੈ। ਹਰ ਦਰਿਆ ਤੋਂ ਰੇਤੇ ਦਾ ਰੇਟ 5 ਰੁਪਏ 50 ਪੈਸੇ ਹੋਵੇਗਾ।ਕੋਈ ਵੀ ਕਿਸਾਨ ਆਪਣੇ ਖੇਤ ਤੋਂ 3 ਫੁੱਟ ਤੱਕ ਮਿੱਟੀ ਚੁੱਕਵਾ ਸਕਦਾ ਹੈ, ਕੋਈ ਰਾਇਲਟੀ ਨਹੀਂ ਲਈ ਜਾਵੇਗੀ।ਇੱਟ ਭੱਠੇ ਨੂੰ ਮਾਈਨਿੰਗ ਨੀਤੀ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਗਿਆ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ ਇਸ਼ਾਰਾ ਕੀਤਾ ਸੀ ਕਿ 9 ਨਵੰਬਰ ਨੂੰ ਪੰਜਾਬ ਸਰਕਾਰ ਇਤਿਹਾਸਕ ਫੈਸਲਾ ਲਵੇਗੀ ਜਿਸ ਦਾ ਭਾਵ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸੀ।





