*ਤਲਵਾਡ਼ਾ ਨਗਰ ਪੰਚਾਇਤ ਦੇ 8 ਮੈਂਬਰਾਂ ਨੇ ਅਸਤੀਫ਼ਾ ਦਿੱਤਾ, ਵਿਧਾਇਕ ਦੀ ਨਜ਼ਦੀਕੀ ਪ੍ਰਧਾਨ ਤੋਂ ਵਾਰਡ ਮੈਂਬਰਾਂ ਨੇ ਮੰਗਿਆ ਅਸਤੀਫ਼ਾ*

पंजाब
Spread the love

ਤਲਵਾਡ਼ਾ,15 ਨਵੰਬਰ (ਦਾ ਮਿਰਰ ਪੰਜਾਬ)-ਅੱਜ ਇੱਥੇ ਦੇਰ ਸ਼ਾਮ ਸਥਾਨਕ ਨਗਰ ਪੰਚਾਇਤ ਦੀ ਮਹਿਲਾ ਪ੍ਰਧਾਨ ਮੋਨਿਕਾ ਸ਼ਰਮਾ ਦੀ ਕਾਰਗੁਜ਼ਾਰੀ ਤੋਂ ਨਾਖੁਸ਼ 8 ਕਾਂਗਰਸੀ ਵਾਰਡ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰਧਾਨ ਮੋਨਿਕਾ ਸ਼ਰਮਾ ਨੂੰ ਹਲ਼ਕਾ ਵਿਧਾਇਕ ਦੀ ਨਜ਼ਦੀਕੀ ਸਮਝਿਆ ਜਾਂਦਾ ਹੈ। 13 ਮੈਂਬਰੀ ਨਗਰ ਪੰਚਾਇਤ ਤਲਵਾਡ਼ਾ ‘ਚ 12 ਸੀਟਾਂ ’ਤੇ ਕਾਂਗਰਸ ਅਤੇ ਇੱਕ ‘ਤੇ ਭਾਜਪਾ ਦੇ ਵਾਰਡ ਮੈਂਬਰ ਕਾਬਜ਼ ਹਨ।  ਮੌਜ਼ੂਦ ਅੱਠ ਵਾਰਡ ਮੈਂਬਰਾਂ ਦੇ ਲਿਖਤੀ ਅਸਤੀਫ਼ੇ ‘ਚ ਚਾਰ ਮਹਿਲਾ ਤੇ ਚਾਰ ਹੀ ਪੁਰਸ਼ ਵਾਰਡ ਮੈਂਬਰ ਹਨ, ਜਿੰਨ੍ਹਾਂ ਆਪਣੇ ਅਸਤੀਫ਼ੇ ‘ਚ ਪ੍ਰਧਾਨ ਮੋਨਿਕਾ ਸ਼ਰਮਾ ’ਤੇ ਰਾਜਨੀਤਕ, ਸਮਾਜਿਕ, ਕੂਟਨੀਤਕ ਤੇ ਲੀਡਰਸ਼ਿਪ ਦੀਆਂ ਕਮੀਆਂ ਦੇ ਚੱਲਦਿਆਂ ਆਪਣਾ ਅਸਤਿਫ਼ਾ ਦੇਣ ਦੀ ਗੱਲ ਕਹੀ ਹੈ। ਬਾਗੀ ਵਾਰਡ ਮੈਂਬਰਾਂ ਨੇ ਪ੍ਰਧਾਨ ਸ਼ਰਮਾ ‘ਤੇ ਸ਼ਹਿਰ ‘ਚ ਵਿਕਾਸ ਅਤੇ ਜਨ ਕਲਿਆਣ ਯੋਜਨਾਵਾਂ ਨੂੰ ਉਨ੍ਹਾਂ ਦੇ ਵਾਰ -ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਗਾਏ ਹਨ। ਮੀਡੀਆ ਨਾਲ ਮੁਖਾਤਿਬ ਹੁੰਦਿਆਂ ਬਾਗੀ ਵਾਰਡ ਮੈਂਬਰ ਸੁਰਿੰਦਰ ਕੌਰ, ਪਰਮਿੰਦਰ ਕੌਰ, ਸ਼ੈਲੀ ਆਨੰਦ, ਸੁਮਨ ਦੁਆ, ਮੁਨੀਸ਼ ਚੱਡਾ,ਵਿਕਾਸ ਚੰਦਰ ਗੋਗਾ, ਦੀਪਕ ਅਰੋਡ਼ਾ ਤੇ ਤਰਨਜੀਤ ਸਿੰਘ ਬੌਬੀ ਨੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਅਗਾਮੀ ਵਿਧਾਨ ਸਭਾ ਚੋਣਾਂ ‘ਚ ਵਿਧਾਇਕ ਅਰੁਣ ਡੋਗਰਾ ਨੂੰ ਰਾਜਨੀਤਕ ਨੁਕਸਾਨ ਤੋਂ ਬਚਾਉਣ ਲਈ ਲਿਆ ਹੈ। ਉਨ੍ਹਾਂ ਮੋਨਿਕਾ ਸ਼ਰਮਾ ਦੇ ਅਹੁਦੇ ’ਤੇ ਬਣੇ ਰਹਿਣ ਤੱਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਕਹੀ। 

ਖ਼ਬਰ ਲਿਖੇ ਜਾਣ ਤੱਕ ਵਿਧਾਇਕ ਅਰੁਣ ਡੋਗਰਾ ਪ੍ਰਧਾਨ ਮੋਨਿਕਾ ਸ਼ਰਮਾ ਤੇ ਬਾਗੀ ਵਾਰਡ ਮੈਂਬਰਾਂ ‘ਚ ਸੁਲ੍ਹਾ ਸਫ਼ਾਈ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ।

Leave a Reply

Your email address will not be published. Required fields are marked *