ਪੈਰਿਸ 20 ਨਵੰਬਰ ( ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਫਰਾਂਸ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਕੰਗਣਾਂ ਰਣੌਤ ਵਲੋਂ ਪਹਿਲਾਂ 1947 ਵਿੱਚ ਮਿਲੀ ਦੇਸ਼ ਦੀ ਅਜਾਦੀ ਨੂੰ ਭੀਖ ਦੱਸ ਕੇ ਅਜਾਦੀ ਘੁਲਾਟੀਆਂ ਦਾ ਮਜਾਕ ਉਡਾਇਆ ਸੀ, ਅਤੇ ਆ ਹੁਣ ਸਿੱਖਾਂ ਬਾਰੇ ਤਤਕਾਲ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ਇਹ ਕਹਿਣਾ ਕਿ ਸਿੱਖਾਂ ਨੂੰ ਉਸਨੇ ਆਪਣੀ ਜੁੱਤੀ ਹੇਠਾਂ ਦਬਾਅ ਕੇ ਰੱਖਿਆ ਹੋਇਆ ਸੀ, ਬਹੁਤ ਹੀ ਨਿੰਦਣਯੋਗ ਅਤੇ ਨਾ ਕਾਬਿਲੇ ਬਰਦਾਸ਼ਤ ਬਿਆਨ ਹੈ | ਲੱਗਦਾ ਹੈ ਕਿ ਹੁਣ ਉਸਦੇ ਦਿਮਾਗ ਦੇ ਨਾਲ਼ ਨਾਲ਼ ਉਸਦੇ ਡੀ.ਐਨ.ਏ ਦਾ ਟੈਸਟ ਕਰਵਾਉਣ ਦੀ ਵੀ ਜਰੂਰਤ ਪੈ ਸਕਦੀ ਹੈ | ਕਿਉਂਕਿ ਜਿਹੜਾ ਕਿਸੇ ਘਰ ਘਰਾਣੇ ਦਾ ਹੁੰਦਾ ਹੈ, ਉਹ ਇਹੋ ਜਿਹੀਆਂ ਘਟੀਆਪਣ ਵਾਲੀਆਂ ਗੱਲਾਂ ਨਹੀਂ ਕਰਦਾ | ਭਾਜਪਾ ਪਾਰਟੀ ਦੇ ਨੇਤਾਵਾਂ ਨੂੰ ਬੇਨਤੀ ਹੈ ਕਿ ਆਪਣੀ ਇਹੋ ਜਿਹੀ ਬੜਬੋਲੀ ਅਤੇ ਬੇਲਗਾਮ ਜੁਬਾਨ ਵਾਲੀ ਕੰਗਣਾਂ ਨੂੰ ਨੱਥ ਪਾਵੇ, ਵਰਨਾਂ ਇਸ ਦਾ ਰਿਜਲਟ ਮਾੜਾ ਹੋ ਸਕਦਾ ਹੈ | ਸਿੱਖ ਸ਼ਾਂਤੀ ਪਸੰਦ ਕੌਮ ਹੈ, ਇਸ ਕਰਕੇ ਸਿੱਖਾਂ ਨੂੰ ਸ਼ਾਂਤੀ ਪਸੰਦ ਅਤੇ ਦੇਸ਼ ਭਗਤ ਰਹਿਣ ਦਿੱਤਾ ਜਾਵੇ |
ਇਸ ਤੋਂ ਬਿਨਾਂ ਭਾਜਪਾ ਵਾਲਿਉ ਤੁਸੀਂ ਇਸਨੂੰ ਕਿਸੇ ਚੰਗੇ ਜਿਹੇ ਮਨੋਵਿਗਿਆਨੀ ਡਾਕਟਰ ਨੂੰ ਦਿਖਾ ਕੇ ਇਸਦਾ ਇਲਾਜ ਕਰਵਾਉ, ਵਰਨਾ ਇੱਕ ਦਿਨ ਇਹ ਤੁਹਾਡੇ ਬਾਰੇ ਵੀ ਅਨਾਪ ਛਨਾਪ ਬਕ ਸਕਦੀ ਹੈ | ਬਾਕੀ ਕੰਗਣਾ ਰਣੌਤ ਨੂੰ ਮੇਰੀ ਵੀ ਸਲਾਹ ਹੈ ਕਿ ਐਵੇਂ ਬਿਨਾਂ ਵਜਾਹ ਹਰੇਕ ਨਾਲ਼ ਵੈਰ ਕਮਾਉਣ ਦੀ ਜਗਾਹ ਆਪਣਾ ਕੰਮ ਨੱਚਣ ਟੱਪਣ ਤੱਕ ਹੀ ਸੀਮਿਤ ਰੱਖੋ ਬੀਬਾ ਜੀ , ਇਸ ਵਿੱਚ ਹੀ ਹਰੇਕ ਦਾ ਭਲਾ ਹੈ | ਚਾਰ ਸਟੇਟਾਂ ਵਿੱਚ ਤਾਂ ਪਹਿਲਾਂ ਹੀ ਤੇਰੇ ਉੱਪਰ ਕੇਸ ਦਰਜ ਹੋ ਚੁੱਕੇ ਹਨ, ਦੇ ਬਾਵਜੂਦ ਵੀ ਹੋਰ ਭੜਕਾਊ ਬਿਆਨ ਦੇਣੇ, ਕੋਈ ਚੰਗੀ ਗੱਲ ਨਹੀਂ |





