ਜੰਡਿਆਲਾ ਗੁਰੂ (ਦਾ ਮਿਰਰ ਪੰਜਾਬ) -ਬਿਜਲੀ ਮੁਲਾਜ਼ਮਾ ਦੀ ਚੱਲ ਰਹੀ ਸਮੂਹਿਕ ਛੁੱਟੀ ਕਾਰਨ ਸਬ ਸਟੇਸ਼ਨ ਵਿਹਲੇ ਹੋ ਗਏ ਹਨ।
ਇਹਨਾ ਸਬ ਸਟੇਸ਼ਨਾ ਤੇ ਐਕਸੀਅਨ ਡਿਉਟੀ ਦੇ ਰਹੇ ਹਨ। ਇਸੇ ਤਰਾ ਸਬ ਸਟੇਸ਼ਨ ਟਾਗਰਾ ਵਿਖੇ ਡਿਉਟੀ ਦੇ ਰਹੇ ਐਕਸੀਅਨ ਬੁਟਾਰੀ ਸਲਵਿੰਦਰ ਸਿੰਘ ਹੇਰ ਅਤੇ ਉਹਨਾ ਦੇ ਨਾਲ ਸਿਵਲ ਇੰਜੀਨੀਅਰ ਡਿਜਾਇਨਰ ਪਟਿਆਲਾ ਦੀ ਅਣਗਹਿਲੀ ਕਾਰਨ 132 ਕੇ ਵੀ ਟਾਂਗਰਾ ਦੇ ਬਰੇਕਰ ਨੂੰ ਅੱਗ ਲੱਗ ਗਈ ਅਤੇ ਨਾਲ ਦੀ ਨਾਲ ਬੱਸ ਬਾਰ ਵੀ ਅੱਗ ਦੀ ਲਪੇਟ ਵਿੱਚ ਆ ਗਏ।
ਇਹਨਾ ਇੰਜੀਨੀਅਰਾ ਵੱਲੋ ਇਸ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਰਤੋ ਕੀਤੀ ਗਈ ਜਿਸ ਕਾਰਨ ਮਹਿਕਮੇ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ।
ਜੁਆਇੰਟ ਫੋਰਮ ਵੱਲੋ ਇਸ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਉਹਨਾ ਮੰਗ ਕੀਤੀ ਹੈ ਕਿ ਲਾਪ੍ਰਵਾਹੀ ਵਰਤਣ ਵਾਲੇ ਇਹਨਾ ਇੰਜੀਨੀਅਰਾ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।